ਫਿਰੋਜ਼ਪੁਰ(ਜੈਨ, ਅਕਾਲੀਆਂ ਵਾਲਾ)—ਪੇਸ਼ੀ 'ਤੇ ਆਏ ਹਵਾਲਾਤੀ ਦੇ ਕੋਰਟ ਦੇ ਬਾਹਰ ਤੋਂ ਫਰਾਰ ਹੋਣ ਦੇ 24 ਘੰਟਿਆਂ ਬਾਅਦ ਵੀ ਪੁਲਸ ਦੇ ਹੱਥ ਕੁਝ ਨਹੀਂ ਲੱਗ ਸਕਿਆ। ਡੀ. ਐੱਸ. ਪੀ. ਜ਼ੀਰਾ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਹਵਾਲਾਤੀ ਬਲਵਿੰਦਰ ਸਿੰਘ ਉਰਫ ਗੋਲਾ ਨਾਲ ਡਿਊਟੀ 'ਤੇ ਤਾਇਨਾਤ 2 ਪੁਲਸ ਕਰਮਚਾਰੀਆਂ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਅਤੇ ਸਵਰਣ ਸਿੰਘ 'ਤੇ ਵਿਭਾਗੀ ਕਾਰਵਾਈ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ ਜਦਕਿ ਬਲਵਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਥਾਣਾ ਸਦਰ ਤੇ ਸਿਟੀ ਦੇ ਐੱਸ. ਐੱਚ. ਓ. ਦੀ ਅਗਵਾਈ ਵਿਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਕਿ ਬਲਵਿੰਦਰ ਤੋਂ ਇਲਾਵਾ ਉਸ ਨੂੰ ਭਜਾਉਣ 'ਚ ਮਦਦ ਕਰਨ ਵਾਲਿਆਂ ਨੂੰ ਫੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਨਸ਼ੇ ਦੇ ਮਾਮਲੇ ਵਿਚ ਫਰੀਦਕੋਟ ਜੇਲ ਤੋਂ ਪੇਸ਼ੀ 'ਤੇ ਆਇਆ ਸੀ ਅਤੇ ਉਸ ਨੂੰ ਮੋਟਰਸਾਈਕਲ ਸਵਾਰ ਨਕਾਬਪੋਸ਼ ਨੌਜਵਾਨ ਬੰਦੂਕ ਦੀ ਨੋਕ 'ਤੇ ਭਜਾ ਕੇ ਲੈ ਗਏ ਸਨ।
ਵਿਆਹ ਦੇ ਤੀਜੇ ਦਿਨ ਹੀ ਨਵ-ਵਿਆਹੁਤਾ ਦੀ ਸੜਕ ਹਾਦਸੇ 'ਚ ਮੌਤ
NEXT STORY