ਬੁਢਲਾਡਾ (ਬਾਂਸਲ) : ਖ਼ਰੀਦ ਏਜੰਸੀ ਪਨਸਪ ਅੰਦਰ ਕਰੋੜਾਂ ਰੁਪਏ ਦੇ ਘਪਲੇ ਨੇ ਲੋਕਾਂ ਦੇ ਮਨ ’ਚ ਉਲਝਣਾਂ ਪਾ ਦਿੱਤੀਆਂ ਹਨ, ਜਦੋਂ ਵਿਭਾਗ ਦੇ ਮੈਨੇਜਿੰਗ ਡਾਇਰੈਕਟਰ ਸੋਨਾਲੀ ਗਿਰ ਨੇ 5 ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਦੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਪਨਸਪ ਮਾਨਸਾ ਅਤੇ ਬਠਿੰਡਾ ਵਿਖੇ ਤਾਇਨਾਤ ਸੰਦੀਪ ਕੁਮਾਰ ਸੀਨੀਅਰ ਸਹਾਇਕ (ਲੇਖਾ) ਮਾਨਸਾ, ਅਮਨਦੀਪ ਸਿੰਘ (ਇੰਸਪੈਕਟਰ ਦਰਜਾ-2) ਬਠਿੰਡਾ, ਰੁਪਿੰਦਰ ਕੁਮਾਰ (ਇੰਸਪੈਕਟਰ ਦਰਜਾ-2) ਬਠਿੰਡਾ, ਸੁਰਿੰਦਰ ਕੁਮਾਰ(ਇੰਸਪੈਕਟਰ ਦਰਜਾ-1) ਬਠਿੰਡਾ, ਪਵਿੱਤਰਜੀਤ ਸਿੰਘ (ਇੰਸਪੈਕਟਰ ਦਰਜਾ-2) ਬਠਿੰਡਾ ਨੂੰ ਮੁਅੱਤਲ ਕਰ ਕੇ ਘਪਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਕੱਤਰ ਜਾਣਕਾਰੀ ਅਨੁਸਾਰ ਬਠਿੰਡਾ ਅੰਦਰ ਗੋਦਾਮਾਂ ’ਚ ਕਿਰਾਏ ਸਬੰਧਿਤ ਘਪਲੇਬਾਜ਼ੀ, ਸਾਲ 2023-24 ਦੌਰਾਨ ਸ਼ੈਲਰ ਮਾਲਕਾਂ ਨੂੰ ਕੱਟੇ ਜੀਰੀ ਦੀ ਆਰ.ਓ. ਦੀ ਵਸੂਲੀ ਜਿਹੀਆਂ ਘਪਲੇ ਦੀਆਂ ਕਨਸੋਹਾ ਸਾਹਮਣੇ ਆਈਆਂ ਹਨ। ਜਿਸ ਦੀ ਪੜਤਾਲ ਡੀ. ਐੱਮ. ਮਾਨਸਾ ਵਨੀਤ ਕੁਮਾਰ ਕਰ ਰਹੇ ਹਨ। ਜਾਂਚ ਦੌਰਾਨ ਕਈ ਅਹਿਮ ਖ਼ੁਲਾਸੇ ਸਾਹਮਣੇ ਆ ਸਕਦੇ ਹਨ।
ਵੱਡੀ ਵਾਰਦਾਤ: ਗੋਲੀਆਂ ਨਾਲ ਭੁੰਨ'ਤਾ ਬਿਜਲੀ ਬੋਰਡ 'ਚ ਨੌਕਰੀ ਕਰਦਾ ਨੌਜਵਾਨ
NEXT STORY