ਬਠਿੰਡਾ (ਵਿਜੇ ਵਰਮਾ) : ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਗਰੁੱਪ-ਬੀ ਅਧਿਕਾਰੀਆਂ ਦੀ ਭਰਤੀ ਲਈ ਕਰਵਾਈ ਗਈ ਪ੍ਰੀਖਿਆ 'ਚ ਪੇਪਰ ਲੀਕ ਹੋਣ ਦੀ ਆਸ਼ੰਕਾ ਸਾਹਮਣੇ ਆਈ ਹੈ। ਅਧੀਨਸਤ ਸੇਵਾ ਚੋਣ ਬੋਰਡ (ਐੱਸ. ਐੱਸ. ਐੱਸ. ਬੀ.) ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਮੁੱਖ ਨਿਰਦੇਸ਼ਕ, ਵਿਜਿਲੈਂਸ ਬਿਊਰੋ ਨੂੰ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਹ ਭਰਤੀ ਪ੍ਰੀਖਿਆ 21 ਦਸੰਬਰ 2025 ਨੂੰ ਕਰਵਾਈ ਗਈ ਸੀ, ਜਿਸ 'ਚ ਕਰੀਬ ਇੱਕ ਲੱਖ ਉਮੀਦਵਾਰ ਸ਼ਾਮਲ ਹੋਏ ਸਨ। ਪ੍ਰੀਖਿਆ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਸੀ ਅਤੇ ਨਤੀਜੇ 9 ਜਨਵਰੀ 2026 ਨੂੰ ਐਲਾਨੇ ਗਏ। ਇਹ ਪ੍ਰੀਖਿਆ ਸੀਨੀਅਰ ਅਸਿਸਟੈਂਟ, ਨਾਇਬ ਤਹਿਸੀਲਦਾਰ, ਸੀਨੀਅਰ ਅਸਿਸਟੈਂਟ-ਕਮ-ਇੰਸਪੈਕਟਰ, ਖਜ਼ਾਨਾ ਅਧਿਕਾਰੀ ਅਤੇ ਜ਼ਿਲ੍ਹਾ ਖਜ਼ਾਨਾ ਅਧਿਕਾਰੀ ਸਮੇਤ 400 ਤੋਂ ਵੱਧ ਅਹੁਦਿਆਂ ਲਈ ਹੋਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਸਿਰਪ 'ਤੇ ਲੱਗਾ ਬੈਨ, ਸਾਰੇ ਜ਼ਿਲ੍ਹਿਆਂ ਨੂੰ ਜਾਰੀ ਹੋਏ ਸਖ਼ਤ ਹੁਕਮ
ਬੋਰਡ ਨੂੰ ਮਿਲੀ ਸ਼ਿਕਾਇਤ ਅਨੁਸਾਰ ਪ੍ਰੀਖਿਆ ਨਤੀਜਿਆਂ 'ਚ ਕਈ ਅਸਧਾਰਣ ਤੱਥ ਸਾਹਮਣੇ ਆਏ ਹਨ। ਸਾਰੇ ਪੰਜ ਟਾਪਰ ਬਠਿੰਡਾ ਜ਼ਿਲ੍ਹੇ ਤੋਂ ਦੱਸੇ ਜਾ ਰਹੇ ਹਨ, ਜਦੋਂਕਿ ਟਾਪ 100 ਸਫ਼ਲ ਉਮੀਦਵਾਰਾਂ ਵਿੱਚੋਂ 22 ਵੀ ਬਠਿੰਡਾ ਨਾਲ ਸਬੰਧਿਤ ਹਨ। ਸ਼ਿਕਾਇਤ 'ਚ ਇਹ ਵੀ ਕਿਹਾ ਗਿਆ ਹੈ ਕਿ ਉੱਚ ਰੈਂਕ ਪ੍ਰਾਪਤ ਕਰਨ ਵਾਲਿਆਂ 'ਚ ਇੱਕ ਦੰਪਤੀ, ਦੋ ਸਗੇ ਭਰਾ-ਭੈਣ ਅਤੇ ਦੋ ਚਚੇਰੇ ਭਰਾ-ਭੈਣ ਸ਼ਾਮਲ ਹਨ। ਅੰਕਾਂ ਦੇ ਵੇਰਵਿਆਂ ਮੁਤਾਬਕ ਇੱਕ ਭਰਾ ਨੂੰ 120 ਵਿੱਚੋਂ 117.50 ਅੰਕ ਮਿਲੇ, ਜਦੋਂ ਕਿ ਦੂਜੇ ਭਰਾ ਨੇ 115 ਅੰਕ ਪ੍ਰਾਪਤ ਕੀਤੇ। ਚਚੇਰੇ ਭਰਾ-ਭੈਣਾਂ ਵਿੱਚੋਂ ਇੱਕ ਨੂੰ 117.50 ਅੰਕ ਅਤੇ ਦੂਜੇ ਨੂੰ 116.25 ਅੰਕ ਮਿਲੇ। ਇਸ ਤੋਂ ਇਲਾਵਾ ਇੱਕ ਮਹਿਲਾ ਉਮੀਦਵਾਰ ਨੇ 106.75 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ, ਜਦਕਿ ਉਸਦੇ ਪਤੀ ਨੇ 101.25 ਅੰਕਾਂ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ
ਸ਼ਿਕਾਇਤ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਸਫ਼ਲ ਉਮੀਦਵਾਰਾਂ ਵਿੱਚੋਂ ਕੁੱਝ ਪਹਿਲਾਂ ਪਟਵਾਰੀ ਅਤੇ ਸ਼੍ਰਮ ਇੰਸਪੈਕਟਰ ਦੀਆਂ ਪ੍ਰੀਖਿਆਵਾਂ 'ਚ ਅਸਫ਼ਲ ਰਹੇ ਸਨ, ਜਿਸ ਨਾਲ ਪ੍ਰੀਖਿਆ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸ਼ਿਕਾਇਤਕਰਤਾਵਾਂ ਦਾ ਦਾਅਵਾ ਹੈ ਕਿ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਬਠਿੰਡਾ 'ਚ ਲੀਕ ਹੋਇਆ, ਜਿੱਥੇ ਇਹ ਪ੍ਰਸ਼ਨ-ਪੱਤਰ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੀ ਹਿਰਾਸਤ 'ਚ ਸਨ। ਸੂਤਰਾਂ ਮੁਤਾਬਕ ਅਧੀਨਸਤ ਸੇਵਾ ਚੋਣ ਬੋਰਡ ਨੇ ਸ਼ਿਕਾਇਤ 'ਚ ਲੱਗੇ ਦੋਸ਼ਾਂ ਦੀ ਮੁੱਢਲੀ ਜਾਂਚ ਕੀਤੀ, ਜਿਸ ਤੋਂ ਬਾਅਦ ਪੂਰੇ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਲਈ ਇਸਨੂੰ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ ਹੈ। ਹੁਣ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਤੈਅ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸੀ ਕੌਂਸਲਰਾਂ ਨੇ ਮੇਅਰ ਖ਼ਿਲਾਫ਼ ਖੋਲ੍ਹ'ਤਾ ਮੋਰਚਾ, ਪ੍ਰੋਗਰਾਮ ਦੇ ਬਾਈਕਾਟ ਦਾ ਕੀਤਾ ਐਲਾਨ
NEXT STORY