ਜਲੰਧਰ (ਸੋਨੂੰ)— ਜਲੰਧਰ ਦੇ ਲੰਮਾ ਪਿੰਡ ’ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਦੇ ਕੋਲ ਨਸ਼ੇ ਦਾ ਇੰਜੈਕਸ਼ਨ ਵੀ ਪਿਆ ਸੀ ਅਤੇ ਉਸ ਦੇ ਬਾਹਾਂ ਸਮੇਤ ਗਲੇ ’ਤੇ ਸੁਈਆਂ ਦੇ ਨਿਸ਼ਾਨ ਪਾਏ ਗਏ ਹਨ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਿ੍ਰਤਕ ਦੀ ਮੌਤ ਸ਼ੱਕੀ ਹਾਲਾਤ ’ਚ ਹੋਈ ਹੈ ਕਿਉਂਕਿ ਉਸ ਦੇ ਗਲੇ ’ਤੇ ਵੀ ਸੱਟ ਦੇ ਨਿਸ਼ਾਨ ਪਾਏ ਗਏ ਹਨ। ਨੌਜਵਾਨ ਦੀ ਪਛਾਣ ਚੱਕ ਹੁਸੈਨ (28) ਸਾਲਾ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ: ਰੂਪਨਗਰ: ਕਿਸਾਨਾਂ 'ਤੇ ਟੁੱਟਿਆ ਇਕ ਹੋਰ ਕੁਦਰਤ ਦਾ ਕਹਿਰ, ਕਰੋੜਾਂ ਰੁਪਏ ਦੀ ਫ਼ਸਲ ਖਾ ਗਈ ਸੁੰਡੀ
ਸੰਨੀ ਦੇ ਪਿਤਾ ਗੁਰਦੀਪ ਨੇ ਦੱਸਿਆ ਕਿ ਉਹ ਨਸ਼ਾ ਕਰਦਾ ਸੀ ਅਤੇ ਕੱਲ੍ਹ ਉਸ ਨੂੰ ਇਕ ਦੋਸਤ ਐਕਟਿਵਾ ’ਤੇ ਬਿਠਾ ਕੇ ਲੈ ਗਿਆ ਸੀ। ਦੇਰ ਬਾਅਦ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ ਤਾਂ ਸਵਿੱਚ ਆਫ਼ ਆ ਰਿਹਾ ਸੀ। ਉਥੇ ਹੀ ਥਾਣਾ ਰਾਮਾਮੰਡੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਕਿਹਾ ਕਿ ਅਸੀਂ ਵੀ ਧਾਰਾ 174 ਦੀ ਕਾਰਵਾਈ ਕੀਤੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ਆਉਣ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਇਹ ਵੀ ਪੜ੍ਹੋ: ਜਲੰਧਰ: ਜੇਕਰ ਤੁਸੀਂ ਵੀ ਕਰਨਾ ਹੈ ਅੱਜ ਬੱਸ 'ਚ ਸਫ਼ਰ ਤਾਂ ਹੋ ਜਾਓ ਸਾਵਧਾਨ, ਪਹਿਲਾਂ ਪੜ੍ਹੋ ਇਹ ਖ਼ਬਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਡੇਰਾਬੱਸੀ ਦੇ ਪਿੰਡ 'ਚ ਦਰਦਨਾਕ ਘਟਨਾ, ਇਕ ਸਾਲਾ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਕਾਰਨ ਮੌਤ
NEXT STORY