ਲੁਧਿਆਣਾ : ਡਾਇਰੈਕਟਰ ਟਰਾਂਸਪੋਰਟ ਵਿਭਾਗ ਚੰਡੀਗੜ੍ਹ ਵਲੋਂ ਪੰਜਾਬ ਦੇ 18 ਰੋਡਵੇਜ਼ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਪੱਤਰ ਭੇਜ ਕੇ ਜਾਣੂੰ ਕਰਾਇਆ ਗਿਆ ਹੈ ਕਿ ਡਿਪੂ 'ਚ ਬਣਨ ਵਾਲੇ ਵਿਦਿਆਰਥੀਆਂ ਦੇ ਬੱਸ ਪਾਸ ਹੁਣ ਪੰਜਾਬ ਦੇ ਜ਼ਿਲਿਆਂ 'ਚ ਬਣੇ ਸੁਵਿਧਾ ਕੇਂਦਰਾਂ 'ਚ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਆਪਣੇ ਵਿਭਾਗਾਂ ਨੂੰ ਪ੍ਰਾਈਵੇਟ ਹੱਥਾਂ 'ਚ ਸੌਂਪਣ ਦੀ ਤਿਆਰੀ 'ਚ ਜੁੱਟੀ ਹੋਈ ਹੈ ਅਤੇ ਇਸ ਸਬੰਧੀ ਰੋਡਵੇਜ਼ ਡਿਪੂ ਦੇ ਜਨਰਲ ਮੈਨੇਜਰਾਂ ਦੀ ਸਲਾਹ ਮੰਗੀ ਹੈ ਕਿ ਜੇਕਰ ਬੱਸ ਪਾਸ ਦਾ ਕਾਰਜ ਸੁਵਿਧਾ ਕੇਂਦਰਾਂ 'ਚ ਦਿੱਤਾ ਜਾਵੇ ਤਾਂ ਕੀ ਇਹ ਸਹੀ ਰਹੇਗਾ। ਸੂਤਰ ਦੱਸਦੇ ਹਨ ਕਿ ਵਿਭਾਗ 'ਚ ਸਟਾਫ ਦੀ ਘਾਟ ਦੇ ਕਾਰਨ ਸਰਕਾਰ ਰੋਡਵੇਜ਼ ਡਿਪੂ 'ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਹੋਰ ਕੰਮ ਸੌਂਪਣ ਦੀ ਤਿਆਰੀ 'ਚ ਹੈ।
'ਆਪ' ਉਮੀਦਵਾਰ ਬਲਜਿੰਦਰ ਕੌਰ ਦੀ ਨਾਮਜ਼ਦਗੀ ਨੂੰ ਹਾਈਕੋਰਟ 'ਚ ਚੁਣੌਤੀ
NEXT STORY