ਹੁਸ਼ਿਆਰਪੁਰ, (ਅਮਰਿੰਦਰ)- ਮਾਹਿਲਪੁਰ ਥਾਣੇ ਅਧੀਨ ਆਉਂਦੇ ਪਿੰਡ ਪਰਸੋਤਾ ਦੇ ਰਹਿਣ ਵਾਲੇ ਨੌਜਵਾਨ ਮਨਦੀਪ ਸਿੰਘ (24) ਪੁੱਤਰ ਬਲਵੀਰ ਸਿੰਘ ਦੀ ਬੀਤੀ ਦੇਰ ਰਾਤ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ 'ਚ ਚੱਲ ਰਹੇ ਇਲਾਜ ਦੌਰਾਨ ਮੌਤ ਹੋ ਗਈ।
ਦੁਪਹਿਰ ਬਾਅਦ ਮ੍ਰਿਤਕ ਮਨਦੀਪ ਦੇ ਮਾਤਾ ਚਰਨਜੀਤ ਸਿੰਘ ਤੇ ਹੋਰ ਪਰਿਵਾਰ ਨੇ ਮਾਹਿਲਪੁਰ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਕਿ ਮਨਦੀਪ ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ 5 ਫ਼ਰਵਰੀ ਨੂੰ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ।
ਕੀ ਹੈ ਮਾਮਲਾ?
ਅੱਜ ਲਾਸ਼-ਘਰ ਦੇ ਬਾਹਰ ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਵਿਆਹ ਮਾਰਚ 2017 'ਚ ਹੋਇਆ ਸੀ। ਮਨਦੀਪ ਦਾ ਪਤਨੀ ਤੇ ਸਹੁਰਿਆਂ ਨਾਲ ਸਬੰਧ ਠੀਕ ਨਹੀਂ ਚੱਲ ਰਹੇ ਸਨ ਜਿਸ ਤੋਂ ਨਾਰਾਜ਼ ਹੋ ਕੇ ਪਤਨੀ ਇਕ ਬੇਟੀ ਨਾਲ ਪੇਕੇ ਹੀ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਹੀ ਮਨਦੀਪ ਦੇ ਸਹੁਰਿਆਂ ਨੇ ਪਰਸੋਤਾ ਪਿੰਡ ਆ ਕੇ ਮਨਦੀਪ ਨਾਲ ਬੁਰਾ ਵਰਤਾਅ ਕੀਤਾ ਸੀ ਜਿਸ ਵਜ੍ਹਾ ਨਾਲ ਪ੍ਰੇਸ਼ਾਨ ਹੋ ਕੇ ਮਨਦੀਪ ਨੇ 5 ਫ਼ਰਵਰੀ ਨੂੰ ਸ਼ਾਮ 4 ਵਜੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਸੀ।
ਕੀ ਕਹਿੰਦੀ ਹੈ ਪੁਲਸ?
ਸਿਵਲ ਹਸਪਤਾਲ 'ਚ ਲਾਸ਼-ਘਰ ਦੇ ਬਾਹਰ ਮਾਹਿਲਪੁਰ ਥਾਣੇ ਤੋਂ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਰਾਮ ਲਾਲ ਨੇ ਦੱਸਿਆ ਕਿ ਪੁਲਸ ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰ ਤੋਂ ਮਿਲੀ ਸ਼ਿਕਾਇਤ ਦੀ ਅਜੇ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟ ਹੋਣ ਉਪਰੰਤ ਪੁਲਸ ਜਾਂਚ ਦੇ ਆਧਾਰ 'ਤੇ ਇਸ ਮਾਮਲੇ 'ਚ ਬਣਦੀ ਕਾਰਵਾਈ ਕਰੇਗੀ।
ਪੰਚਾਇਤਾਂ ਦਾ ਆਡਿਟ ਪ੍ਰਾਈਵੇਟ ਏਜੰਸੀਆਂ ਕੋਲੋਂ ਕਰਵਾਉਣ ਦਾ ਵਿਰੋਧ
NEXT STORY