ਬੁਢਲਾਡਾ (ਬਾਂਸਲ) : ਪਿੰਡ ਹੀਰੋਂ ਖੁਰਦ ਦੇ ਨੌਜਵਾਨ ਦੀ ਆਪਣੇ ਘਰ ’ਚ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਪੁੱਤਰ ਨਾਜਰ ਸਿੰਘ ਕਿੱਤੇ ਵਜੋਂ ਡਰਾਈਵਰ ਸੀ। ਉਹ ਘਰ ਦੀ ਅਤਿ ਆਰਥਿਕ ਤੰਗੀ ਕਾਰਨ ਬਹੁਤ ਹੀ ਛੋਟੀ ਉਮਰ ’ਚ ਡਰਾਈਵਰੀ ਦਾ ਕੰਮ ਕਰਨ ਲੱਗ ਪਿਆ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਉਸਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਕੁਆਰਾ ਹੋਣ ਕਾਰਨ ਘਰ ’ਚ ਦੋਵੇਂ ਪਿਓ-ਪੁੱਤਰ ਹੀ ਰਹਿੰਦੇ ਸਨ।
ਜਦਕਿ ਮ੍ਰਿਤਕ ਦਾ ਵੱਡਾ ਭਰਾ ਚਮਕੌਰ ਸਿੰਘ ਆਪਣੇ ਪੁੱਤਰ ਨਾਲ ਅਲੱਗ ਤੌਰ ’ਤੇ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਦੀ ਅਚਾਨਕ ਹੋਈ ਮੌਤ ਨੇ ਬਜ਼ੁਰਗ ਪਿਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਘਰ ਦੇ ਕੰਮ ਕਾਜ ਸਭ ਉਸਦਾ ਪੁੱਤਰ ਡਰਾਈਵਰ ਦੀ ਡਿਊਟੀ ਤੋਂ ਬਾਅਦ ਘਰ ਆ ਕੇ ਕਰਦਾ ਸੀ। ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕਤਾ ਨੂੰ ਦੇਖਦਿਆਂ ਉਨ੍ਹਾਂ ਦੀ ਮਦਦ ਜ਼ਰੂਰ ਕੀਤੀ ਜਾਵੇ।
ਮਨਪ੍ਰੀਤ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਸਪੈਸ਼ਲ ਗਿਰਦਾਵਰੀ ਦੀ ਮੰਗ
NEXT STORY