ਤਲਵੰਡੀ ਭਾਈ (ਪਾਲ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਪੰਜਾਬ ਭਰ ਦੇ ਹਲਵਾਈਆਂ ਵੱਲੋਂ ਭਾਰੀ ਮਾਤਰਾ 'ਚ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਅਤੇ ਹੋਰ ਮਹਿੰਗੇ ਉਤਪਾਦਾਂ ਦੀ ਕੁਆਲਟੀ ਅਤੇ ਲੰਮੇ ਸਮੇਂ ਤੱਕ ਸੁਰੱਖਿਅਤ ਰੱਖੇ ਜਾਣ ਲਈ ਕਾਫੀ ਸੋਚ-ਵਿਚਾਰਾਂ ਚੱਲ ਰਹੀਆਂ ਹਨ। ਕੁੱਝ ਚੋਣਵੇਂ ਹਲਵਾਈਆਂ ਨੇ ‘ਜੱਗਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਣ-ਪੀਣ ਵਾਲੀਆਂ ਦੂਸਰੀਆਂ ਚੀਜ਼ਾਂ ਵਾਂਗ ਮਠਿਆਈਆਂ ਨੂੰ ਸੁਰੱਖਿਅਤ ਰੱਖਣ ਲਈ ਵੀ ਸਟੋਰਜ ਸਿਸਟਮ ਹੋਣਾ ਚਾਹੀਦਾ ਹੈ ਤਾਂ ਜੋ ਖੋਏ ਦਾ ਸਵਾਦਲਾਪਣ ਬਰਕਰਾਰ ਰੱਖਿਆ ਜਾ ਸਕੇ।
ਹਲਵਾਈਆਂ ਨੇ ਦੱਸਿਆ ਕਿ ਪੰਜਾਬ ਅੰਦਰ ਪੈਦਾ ਕੀਤੇ ਜਾਂਦੇ ਦੁੱਧ ਵਿਚੋਂ 70 ਫ਼ੀਸਦੀ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿਚ ਵਰਤਿਆ ਜਾਂਦਾ ਹੈ, ਜਦਕਿ ਬਾਕੀ ਮਠਿਆਈਆਂ ਸਮੇਤ ਦੂਸਰੇ ਉਤਪਾਦਾਂ ਵਿਚ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕਾਂ ਕੋਲ ਦੁੱਧ ਦੀ ਗੁਣਵੱਤਾ ਅਤੇ ਮਿਲਾਵਟ ਦਾ ਪਤਾ ਲਗਾਉਣ ਸਬੰਧੀ ਕੋਈ ਤਕਨੀਕ ਨਹੀਂ ਹੈ, ਇਸ ਲਈ ਸਰਕਾਰ ਨੂੰ ਆਧੁਨਿਕ ਲੈਬ ਸਥਾਪਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਦੁੱਧ ਦੀ ਜਾਂਚ ਲਈ ਤੇਜ਼ ਤੇ ਸਸਤੀ ਤਕਨੀਕ ਵਰਤੋਂ ਵਿਚ ਲਿਆਂਦੀ ਜਾ ਸਕੇ।
ਉਨ੍ਹਾਂ ਮੰਨਿਆ ਕਿ ਦੁੱਧ ਵਿਚ ਬੈਕਟੀਰੀਆ, ਡਿਟਰਜੈਂਟ ਅਤੇ ਹੋਰ ਮਿਲਾਵਟੀ ਤੱਤਾਂ ਦੀ ਪਰਖ ਲਈ ਸਬੰਧਿਤ ਮਹਿਕਮੇ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਤਿਉਹਾਰਾਂ ਦੇ ਦਿਨਾਂ ਵਿਚ ਸਿਹਤ ਵਿਭਾਗ ਵੱਲੋਂ ਮਠਿਆਈਆਂ ਦੀਆਂ ਕੀਤੀਆਂ ਜਾਂਦੀਆਂ ਚੈਕਿੰਗਾ ਵਿਚ ਹੋਣ ਵਾਲੇ ਨੁਕਸਾਨ ਦਾ ਖਮਿਆਜ਼ਾ ਸਬੰਧਿਤ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ।
ਅਰਜਨਟੀਨਾ ਦੇ ਸਹਿਯੋਗ ਨਾਲ ਲਾਹੇਵੰਦ ਬਣੇਗੀ ਖੇਤੀ! CM ਮਾਨ ਨੂੰ ਮਿਲਣ ਪਹੁੰਚਿਆ ਵਫ਼ਦ
NEXT STORY