ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਮੰਗਲਵਾਰ ਦੇਰ ਰਾਤ ਨੂੰ ਸਕੂਟਰੀ ਸਵਾਰ 2 ਅਣਪਛਾਤੇ ਹਮਲਾਵਰਾਂ ਵੱਲੋਂ ਬੰਗਾ ਰੋਡ ਸਥਿਤ ਆਰ.ਕੇ. ਸਵੀਟਸ ਸ਼ਾਪ ਦੇ ਸ਼ਟਰ ਅਤੇ ਬਾਹਰ ਲੱਗੇ ਗੋਲ-ਗੱਪਿਅਾਂ ਦੇ ਸਟਾਲ ’ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਦੀ ਫਾਇਰਿੰਗ ਦੇ ਕੁਝ ਮਿੰਟ ਪਹਿਲਾਂ ਹੀ ਦੁਕਾਨ ਨੂੰ ਬੰਦ ਕੀਤਾ ਗਿਆ ਸੀ। ਚੰਡੀਗਡ਼੍ਹ ਚੌਕ ਅਤੇ ਅੰਬੇਡਕਰ ਚੌਕ ਤੋਂ ਇਲਾਵਾ ਐੱਸ.ਐੱਸ.ਪੀ. ਦਫਤਰ ਤੋਂ ਸਿਰਫ਼ 100 ਮੀਟਰ ਦੀ ਦੂਰੀ ’ਤੇ ਹੋਈ ਉਕਤ ਵਾਰਦਾਤ ਨੂੰ ਲੈ ਕੇ ਵਪਾਰੀਆਂ ਅਤੇ ਸ਼ਹਿਰ ਵਾਸੀਆਂ ’ਚ ਡਰ ਪਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਨਵਾਂਸ਼ਹਿਰ ਮੁਖਤਿਆਰ ਸਿੰਘ, ਸੀ.ਆਈ.ਏ. ਇੰਚਾਰਜ ਸੁਰਿੰਦਰ ਚਾਂਦ ਅਤੇ ਐੱਸ.ਐੱਚ.ਓ. ਸਿਟੀ ਸ਼ਹਿਬਾਜ਼ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਜ਼ਿਕਰਯੋਗ ਹੈ ਕਿ ਚੰਡੀਗਡ਼੍ਹ ਚੌਕ ਵੱਲੋਂ ਸਕੂਟਰੀ ’ਤੇ ਆਏ ਹਮਲਾਵਰ ਦੁਕਾਨ ਦੇ ਸ਼ਟਰ ਅਤੇ ਗੋਲ-ਗੱਪਿਅਾਂ ਦੇ ਸਟਾਲ ’ਤੇ 4 ਵਾਰ ਫਾਇਰ ਕਰ ਕੇ ਫਰਾਰ ਹੋ ਗਏ। ਫਾਇਰਿੰਗ ਦੀ ਉਕਤ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਵੀ ਕੈਦ ਹੋਈ ਹੈ।
ਰਿਸ਼ਤੇਦਾਰੀ ’ਚ ਬੀਮਾਰ ਬੱਚੀ ਦਾ ਪਤਾ ਲੈਣ ਲਈ ਕੁਝ ਮਿੰਟ ਪਹਿਲਾਂ ਹੀ ਗਿਆ ਸੀ ਦੁਕਾਨਦਾਰ
ਆਰ.ਕੇ. ਸਵੀਟਸ ਦੇ ਮਾਲਕ ਹਿਤੇਸ਼ ਨੇ ਦੱਸਿਆ ਕਿ ਉਕਤ ਘਟਨਾ ਰਾਤ ਕਰੀਬ ਸਾਢੇ 9 ਵਜੇ ਹੋਈ ਸੀ। ਰੋਜ਼ਾਨਾ ਉਹ ਕਰੀਬ ਰਾਤ 10 ਵਜੇ ਦੁਕਾਨ ਬੰਦ ਕਰਦਾ ਹੈ ਪਰ ਮਾਹਿਲਪੁਰ ਰਹਿਣ ਵਾਲੀ ਉਸ ਦੀ ਭੈਣ ਦੀ 2 ਸਾਲ ਦੀ ਲਡ਼ਕੀ ਦੇ ਸੱਟ ਲੱਗੀ ਸੀ, ਜਿਸ ਨੂੰ ਦੇਖਣ ਜਾਣ ਲਈ ਉਸ ਨੇ 9.10 ’ਤੇ ਹੀ ਦੁਕਾਨ ਬੰਦ ਕਰ ਦਿੱਤੀ ਸੀ।
ਕਾਂਗਰਸੀ ਕੌਂਸਲਰ ਅਕਾਲੀ-ਭਾਜਪਾ 'ਤੇ ਹਾਵੀ, ਮੇਅਰ ਨੂੰ 1 ਘੰਟੇ ਤਕ ਬਲੂ ਫਾਕਸ ਦੀ ਰਾਸ਼ੀ ਸਬੰਧੀ ਘੇਰਿਆ
NEXT STORY