ਲੁਧਿਆਣਾ (ਰਾਜ) : ਲਕਸ਼ਮੀ ਨਗਰ ਰੋਡ ਸਥਿਤ ਸੀਤਾ ਨਗਰ ਵਿਚ ਪੈਦਲ ਜਾ ਰਹੀ ਇਕ ਬੱਚੀ ਨੂੰ ਸਵਿਫਟ ਕਾਰ ਸਵਾਰ ਲੋਕਾਂ ਨੇ ਅਗਵਾ ਕਰ ਲਿਆ। ਅਗਵਾ ਕਰਨ ਵਾਲਿਆਂ ਨੇ ਉਸ ਜਗ੍ਹਾ ਸਾਈਕਲ ਚਲਾ ਰਹੇ ਇਕ ਹੋਰ ਬੱਚੇ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਕਿਸੇ ਤਰ੍ਹਾਂ ਖੁਦ ਨੂੰ ਛੁਡਾ ਕੇ ਭੱਜ ਨਿਕਲਿਆ ਅਤੇ ਤੁਰੰਤ ਆਪਣੇ ਮਾਤਾ-ਪਿਤਾ ਨੂੰ ਦੱਸਿਆ। ਮਾਪੇ ਉਸ ਸਮੇਂ ਤੱਕ ਮੌਕੇ ’ਤੇ ਪੁੱਜਦੇ, ਕਾਰ ਉਥੋਂ ਜਾ ਚੁੱਕੀ ਸੀ। ਉਨ੍ਹਾਂ ਤੁਰੰਤ ਥਾਣਾ ਹੈਬੋਵਾਲ ਦੇ ਅਧੀਨ ਚੌਕੀ ਜਗਤਪੁਜੀ ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਐੱਸ. ਐੱਚ. ਓ. ਇੰਸਪੈਕਟਰ ਬਿਟਨ ਕੁਮਾਰ, ਚੌਕੀ ਇੰਚਾਰਜ ਸੁਖਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜ ਗਏ। ਪੁਲਸ ਨੇ ਨੇੜੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ਵਿਚ ਇਕ ਫੁਟੇਜ ਵਿਚ ਸਫੈਦ ਰੰਗ ਦੀ ਸਵਿਫਟ ਕਾਰ ਜਾਂਦੀ ਨਜ਼ਰ ਆ ਰਹੀ ਹੈ। ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿਤੇ ਕਾਰ ਚਾਲਕ ਉਸੇ ਬੱਚੀ ਦੇ ਘਰਵਾਲੇ ਹੋ ਸਕਦੇ ਹਨ। ਕਿਸੇ ਝਗੜੇ ਕਾਰਨ ਬੱਚੀ ਪੈਦਲ ਜਾ ਰਹੀ ਹੋਵੇ ਅਤੇ ਉਸਦੇ ਘਰ ਵਾਲਿਆਂ ਨੇ ਉਸਨੂੰ ਕਾਰ ਦੇ ਅੰਦਰ ਬਿਠਾਉਣ ਲਈ ਅੰਦਰ ਵੱਲ ਖਿੱਚ ਲਿਆ ਹੋਵੇ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼
ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਸ਼ਾਮ ਲਗਭਗ ਸਾਢੇ 7 ਵਜੇ ਦੀ ਹੈ। ਸੀਤਾ ਨਗਰ ਵਿਚ ਰਹਿਣ ਵਾਲੀ ਲਗਭਗ 10 ਸਾਲ ਦਾ ਬੱਚਾ ਆਪਣੇ ਦੋਸਤਾਂ ਨਾਲ ਇਲਾਕੇ ਵਿਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਬੱਚਿਆਂ ਨੇ ਦੇਖਿਆ ਕਿ ਇਕ 10-12 ਸਾਲ ਦੀ ਬੱਚੀ ਪੈਦਲ ਜਾ ਰਹੀ ਸੀ। ਅਚਾਨਕ ਇਕ ਸਫੈਦ ਰੰਗ ਦੀ ਸਵਿਫਟ ਕਾਰ ਉਸਦੇ ਕੋਲ ਆ ਰੁਕੀ, ਜਿਸ ਵਿਚ ਅੱਗੇ ਦੋ ਨੌਜਵਾਨ ਬੈਠੇ ਹੋਏ ਸੀ, ਜਦਕਿ ਪਿੱਛੇ ਇਕ ਔਰਤ ਬੈਠੀ ਸੀ। ਪਿੱਛੇ ਦੀ ਸੀਟ ਤੋਂ ਇਕ ਔਰਤ ਨਿਕਲੀ ਅਤੇ ਉਸਨੇ ਬੱਚੀ ਦੇ ਮੂੰਹ ’ਤੇ ਰੁਮਾਲ ਰੱਖ ਕੇ ਕਾਰ ਅੰਦਰ ਖਿੱਚ ਲਿਆ। ਜਿਸ ਬੱਚੇ ਨੇ ਘਟਨਾ ਦੇਖੀ, ਉਸਦਾ ਕਹਿਣਾ ਹੈ ਕਿ ਬੱਚੀ ਰੋ ਰਹੀ ਸੀ। ਇਸ ਤੋਂ ਬਾਅਦ ਕਾਰ ਉਸਦੇ ਕੋਲ ਨਿਕਲੀ ਤਾਂ ਕੰਡਕਟਰ ਸੀਟ ’ਤੇ ਬੈਠੇ ਨੌਜਵਾਨ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸਨੇ ਕਿਸੇ ਤਰ੍ਹਾਂ ਖੁਦ ਨੂੰ ਛੁਡਾ ਲਿਆ ਅਤੇ ਸਾਈਕਲ ਲੈ ਕੇ ਆਪਣੇ ਘਰ ਵੱਲ ਚਲਾ ਗਿਆ। ਇਸ ਦੌਰਾਨ ਕਾਰ ਬੱਚੀ ਨੂੰ ਲੈ ਕੇ ਚਲੀ ਗਈ।
ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਉਧਰ ਮੌਕੇ ’ਤੇ ਪੁੱਜੇ ਥਾਣਾ ਹੈਬੋਵਾਲ ਦੇ ਐੱਸ. ਐੱਚ. ਓ. ਬਿਟਨ ਕੁਮਾਰ ਦਾ ਕਹਿਣਾ ਹੈ ਕਿ ਜਿਸ ਬੱਚੀ ਦੇ ਅਗਵਾ ਦੀ ਗੱਲ ਕੀਤੀ ਜਾ ਰਹੀ ਹੈ। ਉਹ ਕੌਣ ਹੈ ਕਿਥੇ ਰਹਿੰਦੀ ਹੈ, ਹੁਣ ਤੱਕ ਇਸਦਾ ਪਤਾ ਨਹੀਂ ਲੱਗ ਸਕਿਆ ਹੈ। ਨਾ ਹੀ ਕੋਈ ਸ਼ਿਕਾਇਤ ਆਈ ਹੈ ਪਰ ਫਿਰ ਵੀ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ। ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਉਹ ਬੱਚੀ ਕੌਣ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਰੇਤਾ-ਬੱਜਰੀ, ਵੱਡਾ ਕਦਮ ਚੁੱਕਦਿਆਂ ਸੂਬਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਬੱਚੀ ਦੇ ਅਗਵਾ ਦੀ ਖਬਰ ਇਲਾਕੇ ਵਿਚ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਇਲਾਕੇ ਵਿਚ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਪੁਲਸ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿਚ ਪੁਲਸ ਗਸ਼ਤ ਵਧਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸੂਬੇ ਦੇ ਪਿੰਡਾਂ ਨੂੰ ਲੈ ਕੇ ਚੁੱਕਿਆ ਜਾ ਰਿਹਾ ਇਹ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
CM ਮਾਨ ਦੀ ਅਗਵਾਈ 'ਚ ਪੰਜਾਬ 'ਚ ਅਪਰਾਧ ਦਰ ਘਟੀ, ਪੁਲਸ ਨੇ ਅਪਰਾਧੀਆਂ ਨੂੰ ਕਰੜੇ ਹੱਥੀਂ ਲਿਆ
NEXT STORY