ਜਲੰਧਰ, (ਸ਼ੋਰੀ)— ਪ੍ਰਤਾਪ ਬਾਗ ਨਿਵਾਸੀ ਓਮ ਪ੍ਰਕਾਸ਼ ਦੇ ਸਰੀਰ 'ਚ ਸਵਾਈਨ ਫਲੂ ਦੇ ਲੱਛਣ ਪਾਏ ਜਾਣ 'ਤੇ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੋਂ ਉਸ ਨੂੰ ਸਿਵਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਓਮ ਪ੍ਰਕਾਸ਼ ਦੇ ਖੂਨ ਵਿਚ ਆਕਸੀਜਨ ਘੱਟ ਹੋਣ, ਛਾਤੀ ਵਿਚ ਦਰਦ, ਸਾਹ ਲੈਣ ਵਿਚ ਮੁਸ਼ਕਲ ਹੋਣ ਵਰਗੇ ਲੱਛਣ ਪਾਏ ਜਾਣ ਕਾਰਨ ਡਾਕਟਰਾਂ ਨੇ ਉਸ ਨੂੰ ਦਾਖਲ ਕੀਤਾ ਹੈ। ਡਾ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਮਰੀਜ਼ ਦੇ ਬਲੱਡ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਭੇਜੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਉਸ ਨੂੰ ਸਵਾਈਨ ਫਲੂ ਹੈ ਜਾਂ ਨਹੀਂ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, 3 ਜ਼ਖਮੀ
NEXT STORY