ਮੁੰਬਈ (ਭਾਸ਼ਾ)- ਤਿਰੂਪਤੀ ਦੇ ਲੱਡੂ ਪ੍ਰਸ਼ਾਦ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਇੱਥੇ ਸਥਿਤ ਸਿੱਧੀਵਿਨਾਇਕ ਮੰਦਰ ਦੇ ਪ੍ਰਸ਼ਾਦ ਦੇ ਪੈਕੇਟਾਂ 'ਤੇ ਚੂਹੇ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਸ਼੍ਰੀ ਸਿੱਧਵਿਨਾਇਕ ਗਣਪਤੀ ਮੰਦਿਰ ਟਰੱਸਟ (SSGT) ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਾ ਨੇਤਾ ਅਤੇ ਐੱਸਐੱਸਜੀਟੀ ਦੇ ਪ੍ਰਧਾਨ ਸਦਾ ਸਰਵੰਕਰ ਨੇ ਮੰਗਲਵਾਰ ਨੂੰ ਦੱਸਿਆ,''ਰੋਜ਼ਾਨਾ ਲੱਖਾਂ ਲੱਡੂ ਵੰਡੇ ਜਾਂਦੇ ਹਨ ਅਤੇ ਜਿੱਥੇ ਇਹ ਬਣਾਏ ਜਾਂਦੇ ਹਨ ਉਹ ਜਗ੍ਹਾ ਸਾਫ਼ ਹੁੰਦੀ ਹੈ। ਵੀਡੀਓ 'ਚ ਇਕ ਗੰਦੀ ਜਗ੍ਹਾ ਦਿਖਾਈ ਦੇ ਰਹੀ ਹੈ। ਮੈਂ ਦੇਖ ਸਕਦਾ ਹਾਂ ਕਿ ਇਹ ਮੰਦਰ ਦਾ ਨਹੀਂ ਹੈ ਅਤੇ ਵੀਡੀਓ ਕਿਤੇ ਬਾਹਰ ਬਣਾਈ ਗਈ ਹੈ।'' ਕਥਿਤ ਵੀਡੀਓ 'ਚ ਨੀਲੇ ਰੰਗ ਦੀ 'ਟ੍ਰੇਅ' 'ਚ ਰੱਖੇ ਲੱਡੂ ਦੇ ਪੈਕੇਟ ਨੂੰ ਚੂਹੇ ਨੋਚਦੇ ਨਜ਼ਰ ਆ ਰਹੇ ਹਨ। ਸਰਵੰਕਰ ਨੇ ਕਿਹਾ,''ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕਰਾਂਗੇ ਅਤੇ ਜਾਂਚ ਲਈ ਡੀ.ਸੀ.ਪੀ. (ਡਿਪਟੀ ਕਮਿਸ਼ਨਰ ਆਫ਼ ਪੁਲਸ) ਰੈਂਕ ਦੇ ਅਧਿਕਾਰੀ ਨੂੰ ਨਿਯੁਕਤ ਕੀਤਾ ਜਾਵੇਗਾ। ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।''
ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ
ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਸਰਵੰਕਰ ਨੇ ਕਿਹਾ ਕਿ ਮੰਦਰ ਇਹ ਯਕੀਨੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਕਿ ਪ੍ਰਸ਼ਾਦ ਸਾਫ਼ ਸਥਾਨ 'ਤੇ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ,''ਘਿਓ, ਕਾਜੂ ਅਤੇ ਹੋਰ ਸਮੱਗਰੀ ਪਹਿਲਾਂ ਜਾਂਚ ਲਈ ਬ੍ਰਹਿਨਮੁੰਬਈ ਮਿਊਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਦੀ ਲੈਬਾਰਟਰੀ 'ਚ ਭੇਜੀ ਜਾਂਦੀ ਹੈ ਅਤੇ ਉੱਥੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸਤੇਮਾਲ ਕੀਤੀ ਜਾਂਦੀ ਹੈ।'' ਉਨ੍ਹਾਂ ਦੱਸਿਆ ਕਿ ਪਾਣੀ ਦੀ ਵੀ ਪ੍ਰਯੋਗਸ਼ਾਲਾ 'ਚ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ,''ਇਸ ਦਾ ਮਤਲਬ ਹੈ ਕਿ ਅਸੀਂ ਇਹ ਯਕੀਨੀ ਕਰਨ ਦਾ ਪੂਰਾ ਧਿਆਨ ਦਿੰਦੇ ਹਾਂ ਕਿ ਸ਼ਰਧਾਲੂਆਂ ਨੂੰ ਦਿੱਤਾ ਜਾਣ ਵਾਲਾ ਪ੍ਰਸ਼ਾਦ ਸ਼ੁੱਧ ਹੋਵੇ।'' ਤਿਰੂਪਤੀ ਮੰਦਰ 'ਚ ਪ੍ਰਸ਼ਾਦ ਵਜੋਂ ਦਿੱਤੇ ਜਾਣ ਵਾਲੇ ਲੱਡੂ ਨੂੰ ਲੈ ਕੇ ਜਾਰੀ ਵਿਵਾਦ ਦਰਮਿਆਨ ਇਹ ਵੀਡੀਓ ਆਇਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ 18 ਸਤੰਬਰ ਨੂੰ ਦੋਸ਼ ਲਗਾਇਆ ਸੀ ਕਿ ਸਾਬਕਾ ਵਾਈ.ਐੱਸ. ਜਗਨਮੋਹਨ ਰੈੱਡੀ ਸਰਕਾਰ ਨੇ ਤਿਰੂਪਤੀ ਦੇ ਲੱਡੂ 'ਚ ਪਸ਼ੂ ਚਰਬੀ ਦਾ ਇਸਤੇਮਾਲ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਨੇ ਹਰਿਆਣਾ 'ਚ ਕੀਤਾ ਰੋਡ ਸ਼ੋਅ, ਦੱਸਿਆ ਭਾਜਪਾ ਨੇ ਕਿਉਂ ਭੇਜਿਆ ਜੇਲ੍ਹ
NEXT STORY