ਲੁਧਿਆਣਾ- ਟੀ. ਈ. ਟੀ. ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ, ਜਦੋਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣਗੀਆਂ ਤੇ ਸਰਕਾਰੀ ਨੌਕਰੀਆਂ ਨਿਕਲਣਗੀਆਂ ਤਾਂ ਅਧਿਆਪਕਾਂ ਦੀ ਭਰਤੀ ਕਰ ਲਈ ਜਾਵੇਗੀ। ਇਹ ਕਹਿਣਾ ਹੈ ਸੂਬੇ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਦਾ। ਸੋਨੀ ਇਥੇ ਬਰੇਲ ਭਵਨ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਆਏ ਹੋਏ ਸਨ।
ਇਸ ਦੌਰਾਨ ਜਦ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੰਮ੍ਰਿਤਸਰ ਵਿਚ ਅਧਿਆਪਕਾਂ ਵਲੋਂ ਉਨ੍ਹਾਂ ਦੇ ਘਰ ਦਾ ਘਿਰਾਓ ਕੀਤਾ ਗਿਆ ਸੀ, ਜਿਸ ਦੌਰਾਨ ਅਧਿਆਪਕਾਂ ਉਤੇ ਲਾਠੀਚਾਰਜ਼ ਹੋਇਆ ਤਾਂ ਉਨ੍ਹਾਂ ਇਸ ਸਵਾਲ ਦੇ ਜਵਾਬ ਵਿਚ ਕਿਹਾ ਕਿ ਟੀ. ਈ. ਟੀ. ਪਾਸ ਕਰਨ ਨਾਲ ਕੋਈ ਅਧਿਆਪਕ ਨਹੀਂ ਬਣ ਜਾਂਦਾ। ਜਦ ਸਰਕਾਰ ਨੌਕਰੀਆਂ ਕੱਢੇਗੀ ਤਾਂ ਉਨ੍ਹਾਂ ਨੂੰ ਨੌਕਰੀਆਂ ਮਿਲ ਜਾਣਗੀਆਂ। ਸੋਨੀ ਨੇ ਕਿਹਾ ਕਿ ਮੈਂ ਇਹ ਗਲ ਉਨ੍ਹਾਂ ਨੂੰ ਕਈ ਵਾਰ ਸਮਝਾ ਚੁੱਕਾ ਹਾਂ।
ਨਾਭਾ 'ਚ 1904 ਕਿਸਾਨਾਂ ਨੂੰ ਕਰਜ਼ ਮੁਆਫੀ ਦੇ 16 ਕਰੋੜ 95 ਲੱਖ ਦੇ ਚੈੱਕ ਵੰਡੇ
NEXT STORY