ਮੁੰਬਈ (ਬਿਊਰੋ)– ਸਰਹੱਦ ’ਤੇ ਸਿੰਘਾਂ ਦਾ ਕਿਸਾਨ ਵਿਰੋਧ ਪ੍ਰਦਰਸ਼ਨ ਦਿੱਲੀ ’ਚ ਜਾਰੀ ਹੈ। ਕਿਸਾਨ ਏਕਤਾ ਮੋਰਚਾ ਦੇ ਹੈਂਡਲ ਤੋਂ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜੋ ਕਿ ਕਿਸਾਨ ਅੰਦੋਲਨ ਬਾਰੇ ਟਵਿਟਰ ’ਤੇ ਲਗਾਤਾਰ ਅਪਡੇਟਸ ਦਿੰਦੀ ਆ ਰਹੀ ਹੈ। ਇਸ ਤਸਵੀਰ ’ਚ 62 ਸਾਲਾ ਮਨਜੀਤ ਕੌਰ ਨੂੰ ਵਿਖਾਇਆ ਗਿਆ ਹੈ, ਜੋ ਖ਼ੁਦ ਕਿਸਾਨ ਲਹਿਰ ’ਚ ਸ਼ਾਮਲ ਹੋਣ ਲਈ ਇਕ ਜੀਪ ’ਚ ਪਹੁੰਚੀ ਹੈ।
ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਵੀ ਇਸ ਤਸਵੀਰ ’ਤੇ ਪ੍ਰਤੀਕਿਰਿਆ ਦਿੱਤੀ ਹੈ। ਕਿਸਾਨ ਏਕਤਾ ਮੋਰਚਾ ਨੇ ਟਵਿਟਰ ’ਤੇ ਇਸ ਤਸਵੀਰ ਨੂੰ ਸਾਂਝਾ ਕੀਤਾ ਤੇ ਲਿਖਿਆ, ‘62 ਸਾਲਾ ਬਜ਼ੁਰਗ ਮਨਜੀਤ ਕੌਰ ਖੁਦ ਪੰਜਾਬ ਦੇ ਪਟਿਆਲਾ ਤੋਂ ਸਿੰਘੂ ਬਾਰਡਰ ’ਚ ਹਿੱਸਾ ਲੈਣ ਲਈ ਪਹੁੰਚੀ ਹੈ।’
ਤਾਪਸੀ ਪਨੂੰ ਨੇ ਆਪਣੇ ਟਵਿਟਰ ਹੈਂਡਲ ’ਤੇ ਇਹ ਤਸਵੀਰ ਸਾਂਝੀ ਕੀਤੀ ਤੇ ਲਿਖਿਆ, ‘ਚੱਕ ਦੇ ਫੱਟੇ...।’
ਦੱਸਣਯੋਗ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਬਾਰੇ ਕਿਹਾ ਕਿ ਦੋ ਦਿਨ ਪਹਿਲਾਂ ਕਿਸਾਨ ਸੰਗਠਨ ਨੂੰ ਇਕ ਪੱਤਰ ਭੇਜਿਆ ਗਿਆ ਸੀ। ਸਰਕਾਰ ਕਿਸਾਨ ਸੰਗਠਨ ਨਾਲ ਖੁੱਲ੍ਹੇ ਮਨ ਨਾਲ ਗੱਲ ਕਰਨੀ ਚਾਹੁੰਦੀ ਹੈ। ਜੇ ਕਿਸਾਨ ਗੱਲ ਕਰਨਾ ਚਾਹੁੰਦੇ ਹਨ ਤਾਂ ਤਾਰੀਖ ਨਿਰਧਾਰਤ ਕਰਨ ਤੇ ਸਾਨੂੰ ਦੱਸਣ ਕਿ ਉਹ ਗੱਲਬਾਤ ਲਈ ਤਿਆਰ ਹਨ। ਸਰਕਾਰ ਦੀ ਨੀਅਤ ਸਪੱਸ਼ਟ ਹੈ। ਅਸੀਂ ਨਵੇਂ ਕਾਨੂੰਨਾਂ ਦਾ ਲਾਭ ਪੂਰੀ ਦ੍ਰਿੜ੍ਹਤਾ ਨਾਲ ਸਾਰਿਆਂ ਦੇ ਸਾਹਮਣੇ ਰੱਖ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਸਾਡੀ ਨੀਅਤ ਨੂੰ ਸਮਝਣਗੇ।
ਨੋਠ– ਮਨਜੀਤ ਕੌਰ ਦੀ ਇਸ ਤਸਵੀਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।
ਸੈਰ ’ਤੇ ਗਏ ਪਿਓ-ਧੀ ’ਤੇ ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ
NEXT STORY