ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) : ਇਕ ਔਰਤ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਸੰਗਰੂਰ ਦੇ ਮਹਿਲਾ ਪੁਲਸ ਅਧਿਕਾਰੀ ਸ਼ੁਭਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਕੋਲ ਮੁੱਦਈ ਨੇ ਬਿਆਨ ਦਰਜ ਕਰਵਾਏ ਕਿ ਉਹ ਘਰ ’ਚ ਸਿਲਾਈ ਦਾ ਕੰਮ ਕਰਦੀ ਹਾਂ। ਉਹ ਪਿਛਲੇ 1 ਸਾਲ ਤੋਂ ਕਾਲਾ ਸਿੰਘ ਵਾਸੀ ਲੌਂਗੋਵਾਲ ਨੂੰ ਜਾਣਦੀ ਹੈ ਜੋ ਕਿ ਸਿਲਾਈ ਦਾ ਕੰਮ ਕਰਦਾ ਹੈ, ਉਹ ਅਕਸਰ ਹੀ ਮੇਰੇ ਘਰੋਂ ਕਮਿਸ਼ਨ ’ਤੇ ਲੇਡੀ ਸੂਟ ਸਿਲਾਈ ਕਰਨ ਲਈ ਲਿਜਾਂਦਾ ਸੀ।
4 ਅਪ੍ਰੈਲ ਸਵੇਰੇ 11 ਵਜੇ ਉਹ ਸਾਡੇ ਘਰ ਆਇਆ ਜਿਸਨੂੰ ਮੈਂ ਸਿਲਾਈ ਕਰਨ ਲਈ ਕੱਪੜੇ ਫੜਾਏ। ਇਸ ਦੌਰਾਨ ਉਸਨੇ ਮੈਨੂੰ ਕਮਰੇ ’ਚ ਫੜ ਲਿਆ ਅਤੇ ਜ਼ਬਰਦਸਤੀ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਕਾਲਾ ਸਿੰਘ ਖ਼ਿਲਾਫ ਕੇਸ ਦਰਜ ਕਰ-ਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ।
ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਰੋਵੇਟ ਵੱਲੋਂ ਭਗਵੰਤ ਮਾਨ ਨਾਲ ਮੁਲਾਕਾਤ, CM ਨੇ ਕੀਤੀ ਇਹ ਮੰਗ
NEXT STORY