ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਆਉਂਦੇ ਪਿੰਡ ਪੱਲਹਾੜ ਦੇ ਸਰਕਾਰੀ ਸਕੂਲ ’ਚੋਂ ਅੱਜ ਫਿਰ ਤੋਂ 10 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਿੰਡ ਪੱਲਹਾੜ ’ਚ ਕੋਰੋਨਾ ਦੇ 32 ਮਾਮਲੇ ਹੋਣ ’ਤੇ ਪ੍ਰਸ਼ਾਸਨ ਨੇ ਪਿੰਡ ਨੂੰ ਰੈੱਡ ਕੰਟੇਨਮੈਂਟ ਜ਼ੋਨ ’ਚ ਪਾ ਦਿੱਤਾ ਹੈ। ਉਥੇ ਹੀ ਐੱਸ.ਡੀ.ਐੱਮ. ਮੁਕੇਰੀਆਂ ਨਵਨੀਤ ਕੌਰ ਬਲ ਨੇ ਸਕੂਲ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਸਕੂਲ ’ਚੋਂ ਹੁਣ ਤੱਕ 32 ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਨਾਲ ਪ੍ਰਸ਼ਾਸਨ ਚਿੰਤਾ ’ਚ ਹੈ।
ਇਹ ਵੀ ਪੜ੍ਹੋ: ਸਿਹਤ ਮਹਿਕਮੇ ਦੀ ਵਧੀ ਚਿੰਤਾ, ਸੂਬੇ ’ਚ ਸਿਰਫ਼ 5 ਜ਼ਿਲ੍ਹਿਆਂ ’ਚ 80 ਫ਼ੀਸਦੀ ਲੋਕਾਂ ਨੂੰ ਲੱਗੀ ਕੋਰੋਨਾ ਵੈਕਸੀਨ
ਬਲਾਕ ਨੋਡਲ ਅਧਿਕਾਰੀ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਰਿਪੋਰਟ ’ਚ ਸਕੂਲ ਦੇ 32 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਇਕ ਅਧਿਆਪਕ ਪਾਜ਼ੇਟਿਵ ਆਈ ਸੀ, ਜਿਸ ਤੋਂ ਬਾਅਦ ਬੱਚਿਆਂ ਦੇ ਟੈਸਟ ਲਏ ਗਏ। ਪਹਿਲੇ ਦਿਨ 12 ਅਤੇ ਦੂਜੇ ਦਿਨ ਦੀ ਰਿਪੋਰਟ ’ਚ 10 ਹੋਰ ਬੱਚੇ ਪਾਜ਼ੇਟਿਵ ਮਿਲੇ ਸਨ। ਅੱਜ ਤੀਜੇ ਦਿਨ ਦੀ ਕੋਰੋਨਾ ਦੀ ਰਿਪੋਰਟ ’ਚ 10 ਹੋਰ ਕੇਸ ਪਾਜ਼ੇਟਿਵ ਆਉਣ ਵਾਲ 33 ਲੋਕ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਗਾਈਡਲਾਈਨ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ।
ਇਹ ਵੀ ਪੜ੍ਹੋ: ਨਕੋਦਰ: ਭੈਣ ਦੇ ਪਿੰਡ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੂਹ ਤੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਿਰੋਜ਼ਪੁਰ-ਮੋਗਾ ਰਾਸ਼ਟਰੀ ਮਾਰਗ ’ਤੇ ਵਾਪਰਿਆ ਭਿਆਨਕ ਹਾਦਸਾ, 3 ਦੀ ਮੌਤ ਅਤੇ 3 ਜ਼ਖ਼ਮੀ
NEXT STORY