ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਕੁਲਦੀਸ਼) : ਪਿੰਡ ਮੂਨਕ ਕਲਾਂ 'ਚ ਬੀਤੀ ਰਾਤ ਇਕ ਪ੍ਰਵਾਸੀ ਮਜ਼ਦੂਰ ਨੇ ਦਰੱਖ਼ਤ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਹੀਰਾ ਹੀਰਾਮਲ ਪੁੱਤਰ ਵੇਦ ਪ੍ਰਕਾਸ਼ ਦੇ ਰੂਪ 'ਚ ਹੋਈ ਹੈ। ਮੂਲ ਰੂਪ 'ਚ ਉੱਤਰ ਪ੍ਰਦੇਸ਼ ਨਾਲ ਸਬੰਧਤ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਨਾਲ ਪਿੰਡ ਦੇ ਕਿਸਾਨ ਦੀ ਹਵੇਲੀ 'ਚ ਰਹਿੰਦਾ ਸੀ ਅਤੇ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋਂ : ‘ਵੀਕੈਂਡ ਤਾਲਾਬੰਦੀ’ ਖੁੱਲ੍ਹਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਤੀਆਂ ਰੌਣਕਾਂ
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਵੀ ਹੀਰਾ ਮੱਲ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਖੇਤਾਂ 'ਚ ਝੋਨਾ ਲਾਉਣ ਤੋਂ ਬਾਅਦ ਵਾਪਸ ਹਵੇਲੀ ਪਰਤਿਆ ਸੀ। ਰੋਟੀ ਖਾਣ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਉਸ ਦੇ ਭਰਾ ਰਾਧੇ ਮੱਲ ਨੂੰ ਹੀਰਾ ਮੱਲ ਨੂੰ ਹਵੇਲੀ ਨਜ਼ਦੀਕ ਹੀ ਇਕ ਦਰੱਖ਼ਤ ਉੱਤੇ ਲਟਕਦਾ ਮਿਲਿਆ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਪ੍ਰਵਾਸੀ ਮਜ਼ਦੂਰ ਵਲੋਂ ਅਜਿਹਾ ਕਿਉਂ ਕੀਤਾ ਗਿਆ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਚਮਿਆਰੀ 'ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ
ਬੋਰਡ ਦੀ 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ICSE ਵੱਲੋਂ ਦਿਸ਼ਾ-ਨਿਰਦੇਸ਼ ਜਾਰੀ
NEXT STORY