ਤਰਨਤਾਰਨ (ਰਮਨ) : ਸ਼ਹਿਰ 'ਚ ਹੋਣ ਵਾਲੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਦੀ ਇਕ ਤਾਜ਼ਾ ਮਿਸਾਲ ਸਥਾਨਕ ਗੁਰੂ ਨਾਨਕ ਮਲਟੀ ਸਪੈਸ਼ਲਟੀ ਹਸਪਤਾਲ ਦੇ ਬਾਹਰ ਖੜ੍ਹੀ ਕਾਰ 'ਚੋਂ ਸ਼ੀਸ਼ਾ ਤੋੜਕੇ ਬੈਗ ਨੂੰ ਚੋਰੀ ਕਰਨ ਤੋਂ ਮਿਲਦੀ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੇ ਪੁਲਸ ਗਸ਼ਤ ਨੂੰ ਹੋਰ ਤੇਜ਼ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੰਭਾ ਕਲਾਂ ਨੇ ਦੱਸਿਆ ਕਿ ਉਹ ਆਰਮੀ 'ਚੋਂ ਸੇਵਾ ਮੁਕਤ ਹਨ ਤੇ ਅੱਜ ਸਵੇਰੇ 9 ਵਜੇ ਆਪਣੀ ਕਾਰ ਨੂੰ ਸ੍ਰੀ ਗੋਇੰਦਵਾਲ ਬਾਈਪਾਸ ਨੇੜੇ ਮੌਜੂਦ ਗੁਰੂ ਨਾਨਕ ਮਲਟੀ ਸਪੈਸ਼ਲਟੀ ਹਸਪਤਾਲ ਦੇ ਬਾਹਰ ਖੜ੍ਹੀ ਕਰ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਗਿਆ ਸੀ। ਜਦੋਂ ਉਹ ਅੱਧੇ ਘੰਟੇ ਬਾਅਦ ਵਾਪਸ ਆਏ ਤਾਂ ਉਸ ਦੀ ਕਾਰ ਦਾ ਖੱਬੇ ਪਾਸਿਓ ਸ਼ੀਸ਼ਾ ਟੁੱਟਾ ਪਿਆ ਸੀ, ਜਿਸ ਦੌਰਾਨ ਕਾਰ 'ਚ ਰੱਖੇ ਇਕ ਬੈਗ ਨੂੰ ਚੋਰੀ ਕਰ ਲਿਆ ਗਿਆ, ਜਿਸ 'ਚ ਕਰੀਬ 60 ਹਜ਼ਾਰ ਰੁਪਏ ਦੀ ਨਕਦੀ, ਜ਼ਰੂਰੀ ਕਾਗਜ਼ਾਤ ਅਤੇ ਇਕ ਸੈਮਸੰਗ ਗਲੈਕਸੀ ਦਾ ਫੋਨ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਨੂੰ ਦਰਖਾਸਤ ਦੇ ਦਿੱਤੀ ਹੈ।
ਡੇਰਾਬੱਸੀ 'ਚ ਕਾਂਗਰਸੀ ਆਗੂ ਨੂੰ ਮਾਰੀਆਂ ਗੋਲੀਆਂ, ਹਾਲਤ ਗੰਭੀਰ
NEXT STORY