ਤਰਨਤਾਰਨ (ਵਿਜੇ) - ਸਰਦੀਆਂ ਦੀ ਪਹਿਲੀ ਧੁੰਦ ਨੇ ਅੱਜ ਪੰਜਾਬ ’ਚ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਚਾਰੇ ਪਾਸੇ ਧੁੰਦ ਦੀ ਸਫੇਦ ਚਾਦਰ ਵਿੱਛੀ ਹੋਈ ਦਿਖਾਈ ਦਿੱਤੀ। ਇਸੇ ਤਰ੍ਹਾਂ ਤਰਨਤਾਰਨ ਹਲਕੇ ’ਚ ਪਈ ਸੰਘਣੀ ਧੁੰਦ ਨੇ ਠੰਡ ਹੋਰ ਵਧਾ ਦਿੱਤੀ ਹੈ। ਸਵੇਰ ਦੇ ਸਮੇਂ ਧੁੰਦ ਇਨ੍ਹੀ ਗਹਿਰੀ ਪਈ ਹੋਈ ਸੀ ਕਿ ਸੜਕ ’ਤੇ ਆਉਣ ਜਾਣ ਵਾਲੇ ਲੋਕ ਦਿਖਾਈ ਹੀ ਨਹੀਂ ਸੀ ਦੇ ਰਹੇ। ਧੁੰਦ ਪੈਣ ਨਾਲ ਜਿਥੇ ਵਾਹਣ ਚਲਾਉਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਇਹ ਧੁੰਦ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਈ। ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਕਾਰਨ ਕੁਝ ਦਿਖਾਈ ਨਾ ਦੇਣ ’ਤੇ ਘਰ ਤੋਂ ਬਾਹਰ ਨਿਕਲ ਰਹੇ ਲੋਕਾਂ ਨੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਰੱਖੀਆਂ ਹੋਈਆਂ ਸਨ।

ਦੱਸ ਦੇਈਏ ਕਿ ਤਰਨਤਾਰਨ ਦੇ ਜਿਨ੍ਹੇ ਵੀ ਚੌਕ ਹਨ, ਉਨ੍ਹਾਂ ਸਾਰਿਆਂ ’ਤੇ ਪ੍ਰਸ਼ਾਸਨ ਵਲੋਂ ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਲੱਗੀਆਂ ਹੋਈਆਂ ਇਹ ਲਾਇਟਾਂ ਜੱਗ ਨਹੀਂ ਰਹੀਆਂ। ਸੜਕਾਂ ’ਤੇ ਲੱਗੀਆਂ ਲਾਇਟਾਂ ਖਰਾਬ ਹਨ। ਪਤਾ ਲੱਗਾ ਹੈ ਕਿ ਤਰਨ ਤਾਰਨ ਦੇ ਪ੍ਰਸ਼ਾਸਨ ਨੇ ਇਸ ਸਮੱਸਿਆਂ ਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਇਨ੍ਹਾਂ ਨੂੰ ਜਗਾਉਣਾ ਵੀ ਚਾਹੀਦਾ ਹੈ। ਦੂਜੇ ਪਾਸੇ ਪਹਾੜਾਂ 'ਚ ਬਰਫ ਪੈਣ ਨਾਲ ਮੈਦਾਨਾਂ 'ਚ ਠੰਡ ਹੋਰ ਵੱਧ ਗਈ ਹੈ।
ਅਨੋਖਾ ਦ੍ਰਿਸ਼ : ਸ੍ਰੀ ਕਰਤਾਰਪੁਰ ਸਾਹਿਬ ਵਿਖੇ 'ਜਿਨਾਹ ਤੇ ਗਾਂਧੀ' ਹੋਏ ਇਕੱਠੇ
NEXT STORY