Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 20, 2026

    9:19:13 AM

  • gurudwara immigration arrest stay upheld us court

    ਧਾਰਮਿਕ ਅਸਥਾਵਾਂ ’ਚ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ...

  • jharkhand exams  students  protests postponed

    ਝਾਰਖੰਡ ਪ੍ਰੀਖਿਆ ਵਿਵਾਦ: ਵਿਦਿਆਰਥੀਆਂ ਦਾ ਪ੍ਰਦਰਸ਼ਨ...

  • if you help iran  you will have to face serious consequences

    'ਜੇ ਈਰਾਨ ਦੀ ਮਦਦ ਕੀਤੀ ਤਾਂ ਭੁਗਤਣੇ ਪੈਣਗੇ ਗੰਭੀਰ...

  • pizza outlet cctv video punjab police

    ਪੰਜਾਬ : ਮਸ਼ਹੂਰ ਪੀਜ਼ਾ ਆਊਟਲੈੱਟ 'ਚ ਅੰਨ੍ਹੇਵਾਹ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Tarn Taran
  • ਤਰਨਤਾਰਨ 'ਚ ਵੱਡੀ ਵਾਰਦਾਤ : ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ

PUNJAB News Punjabi(ਪੰਜਾਬ)

ਤਰਨਤਾਰਨ 'ਚ ਵੱਡੀ ਵਾਰਦਾਤ : ਇਕੋ ਪਰਿਵਾਰ ਦੇ 3 ਜੀਆਂ ਦਾ ਕਤਲ

  • Edited By Cherry,
  • Updated: 24 May, 2019 05:19 PM
Tarn Taran
tarantaran triple murder
  • Share
    • Facebook
    • Tumblr
    • Linkedin
    • Twitter
  • Comment

ਤਰਨਤਾਰਨ (ਰਮਨ) : ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਢੋਟੀਆਂ ਵਿਖੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਬੀਤੀ ਰਾਤ ਦੀ ਦੱਸੀ ਜਾਂਦੀ ਹੈ ਜਿਸ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਆਈ) ਹਰਜੀਤ ਸਿੰਘ, ਡੀ.ਐੱਸ.ਪੀ. ਪੱਟੀ ਯਾਦਦਵਿੰਦਰ ਸਿੰਘ ਤੋਂ ਇਲਾਵਾ ਥਾਣਾ ਸਰਹਾਲੀ ਦੀ ਪੁਲਸ ਪਾਰਟੀ ਮੌਕੇ 'ਤੇ ਪੁੱਜ ਗਈ ਜਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਟ੍ਰਿੱਪਲ ਮਰਡਰ ਪਿੱਛੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਹੱਥ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ।

PunjabKesari
ਜਾਣਕਾਰੀ ਅਨੁਸਾਰ ਦਲਬੀਰ ਸਿੰਘ (55) ਪੁੱਤਰ ਬਚਿੰਤ ਸਿੰਘ ਵਾਸੀ ਪਿੰਡ ਢੋਟੀਆਂ ਬੀਤੀ ਰਾਤ ਪਤਨੀ ਦਲਬੀਰ ਕੌਰ, ਪੁੱਤਰੀ ਮਨਜਿੰਦਰ ਕੌਰ (16) ਤੇ ਛੋਟੀ ਬੇਟੀ ਜਸ਼ਨਪ੍ਰੀਤ ਕੌਰ (8) ਨਾਲ ਆਪਣੇ ਘਰ ਦੇ ਵਿਹੜੇ 'ਚ ਸੁੱਤੇ ਪਏ ਸਨ। ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਇਨ੍ਹਾਂ ਦੇ ਘਰ ਅੰਦਰ ਦਾਖਲ ਹੋ ਚਾਰੇ ਮੈਂਬਰਾਂ ਉੱਪਰ ਧਾਵਾ ਬੋਲਿਆ ਗਿਆ ਜਿਸ ਦੌਰਾਨ ਇਨ੍ਹਾਂ ਦੇ ਸਿਰਾਂ ਅਤੇ ਬਾਹਾਂ 'ਤੇ ਤੇਜ਼ਧਾਰ ਵਾਲੇ ਹਥਿਆਰਾਂ ਦੀ ਮਦਦ ਨਾਲ ਇਸ ਤਰ੍ਹਾਂ ਵਾਰ ਕੀਤੇ ਗਏ ਕਿ ਇਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਹੋ ਗਈ। ਇਸ ਘਾਤਕ ਹਮਲੇ ਦੌਰਾਨ ਦਲਬੀਰ ਸਿੰਘ, ਉਸ ਦੀ ਪਤਨੀ ਦਲਬੀਰ ਕੌਰ ਅਤੇ ਵੱਡੀ ਬੇਟੀ ਮਨਜਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੋਟੀ ਬੱਚੀ ਜਸ਼ਨਪ੍ਰੀਤ ਕੌਰ ਕਿਸੇ ਤਰ੍ਹਾਂ ਜ਼ਖਮੀ ਹਾਲਤ 'ਚ ਕਮਰੇ 'ਚ ਜਾ ਲੁਕੀ, ਜੋ ਤਰਨਤਾਰਨ ਦੇ ਸਿਟੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਢੋਟੀਆਂ ਦੇ ਵਾਸੀ ਮ੍ਰਿਤਕ ਦੇ ਚਚੇਰੇ ਭਰਾ ਹਰਦੇਵ ਸਿੰਘ ਅਤੇ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਮੌਜੂਦਾ ਸਰਪੰਚ ਅਜਮੇਰ ਸਿੰਘ, ਇੰਦਰਜੀਤ ਸਿੰਘ ਮੈਂਬਰ, ਪਰਮਜੀਤ ਸਿੰਘ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਦਲਬੀਰ ਸਿੰਘ ਜੋ ਤਰਨਤਾਰਨ ਵਿਖੇ ਬਿਰਧ ਘਰ 'ਚ ਨੌਕਰੀ ਕਰਦਾ ਹੈ, ਦਾ ਕਰੀਬ 3 ਏਕੜ ਜ਼ਮੀਨ ਦੇ ਝਗੜੇ ਸਬੰਧੀ ਕੇਸ ਉਸ ਦੇ ਸਹੁਰਿਆਂ (ਪਿੰਡ ਤੁੜ) ਨਾਲ ਅਦਾਲਤ ਵਿਚ ਚੱਲਦਾ ਸੀ ਜਿਸ ਦਾ ਫੈਸਲਾ ਦਲਬੀਰ ਸਿੰਘ ਦੇ ਹੱਕ 'ਚ ਆ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਦਲਬੀਰ ਸਿੰਘ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਦੀ ਤਿਆਰੀ ਵਿਚ ਸੀ ਜਿਸ ਤੋਂ ਉਸ ਦਾ ਸਾਲਾ ਗੁਰਭੇਜ ਸਿੰਘ ਕਾਫੀ ਨਾਰਾਜ਼ ਸੀ।

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਇਨ੍ਹਾਂ ਦੀਆਂ ਲਾਸ਼ਾਂ ਦਾ ਉਸ ਵੇਲੇ ਪਤਾ ਲੱਗਾ ਜਦੋਂ ਦਲਬੀਰ ਦਾ ਚਚੇਰਾ ਭਰਾ ਹਰਦੇਵ ਸਿੰਘ ਉਨ੍ਹਾਂ ਦੇ ਘਰ ਪੁੱਜਾ। ਹਰਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀਆਂ ਲਾਸ਼ਾਂ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਦੇ ਨਾਲ ਵਾਲੇ ਕਮਰੇ ਵਿਚ ਉਨ੍ਹਾਂ ਵੇਖਿਆ ਕਿ ਦਲਬੀਰ ਸਿੰਘ ਦੀ ਛੋਟੀ ਬੇਟੀ ਜਸ਼ਨਪ੍ਰੀਤ ਕੌਰ ਜ਼ਖਮੀ ਹਾਲਤ 'ਚ ਸਹਿਮੀ ਪਈ ਸੀ, ਨੂੰ ਤੁਰੰਤ ਤਰਨਤਾਰਨ ਦੇ ਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਰਦੇਵ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮਾਤਾ ਆਪਣੀ ਬੇਟੀ ਨੂੰ ਮਿਲਣ ਪਿੰਡ ਵਾਂ ਤਾਰਾ ਸਿੰਘ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਕਤਲ ਪਿੱਛੇ ਸਹੁਰੇ ਪਰਿਵਾਰ ਦਾ ਹੱਥ ਹੋਣ ਦਾ ਪੂਰਾ ਯਕੀਨ ਹੈ।

ਜਸ਼ਨਪ੍ਰੀਤ ਨੇ ਕਿਹਾ,'ਮਾਮੇ ਨੇ ਹੀ ਕੀਤਾ ਕਤਲ'
ਸਿਟੀ ਹਸਪਤਾਲ 'ਚ ਜ਼ੇਰੇ ਇਲਾਜ ਜ਼ਖਮੀ ਬੱਚੀ ਜਸ਼ਨਪ੍ਰੀਤ ਕੌਰ ਨੇ ਆਪਣੇ ਬਿਆਨਾਂ 'ਚ ਪੁਲਸ ਨੂੰ ਦੱਸਿਆ ਹੈ ਕਿ ਦੇਰ ਰਾਤ ਜਦੋਂ ਉਹ ਸੁੱਤੇ ਪਏ ਸਨ ਤਾਂ ਉਸ ਦੇ ਮਾਮੇ ਨਾਲ ਆਏ ਕੁੱਝ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਬੱਚੀ ਬਹੁਤ ਜ਼ਿਆਦਾ ਸਹਿਮੀ ਹੋਣ ਕਾਰਣ ਪੁਲਸ ਉਸ ਨੂੰ ਜ਼ਿਆਦਾ ਸਵਾਲ ਜਵਾਬ ਨਹੀਂ ਕਰ ਸਕੀ।

ਇਸ ਸਬੰਧੀ ਮੌਕੇ 'ਤੇ ਪੁੱਜੇ ਐੱਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਜਿਸ 'ਚ ਜ਼ਮੀਨ ਵਿਵਾਦ ਦਾ ਹੋਣਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਇਸ ਸਬੰਧੀ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਕੇਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ।

 

 

  • Tarantaran
  • Triple Murder
  • ਤਰਨਤਾਰਨ
  • ਟ੍ਰਿਪਲ ਮਰਡਰ

ਜਿੱਤਦੇ ਹੀ ਭਗਵੰਤ ਮਾਨ ਨੇ ਮੰਗਿਆ ਕੈਪਟਨ ਦਾ ਅਸਤੀਫਾ (ਵੀਡੀਓ)

NEXT STORY

Stories You May Like

  • major incident in punjab
    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਕਤਲ
  • mentally ill man incident neighborhood family 3 members
    ਗੁਆਂਢੀ ਨੇ ਕਰ 'ਤਾ ਕਾਂਡ, ਕੁਹਾੜੀ ਨਾਲ ਖ਼ਤਮ ਕਰ 'ਤਾ ਪੂਰਾ ਪਰਿਵਾਰ, 3 ਜੀਆਂ ਦੀਆਂ ਮਿਲੀਆਂ ਲਾਸ਼ਾਂ
  • school student  abohar school
    ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਸ਼ਰੇਆਮ ਮੁੰਡੇ ਦਾ ਕਤਲ
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ ਪਰਿਵਾਰ ਦੇ ਹੋਸ਼
  • major incident in jalandhar  bullets fired at house  car windows smashed
    ਜਲੰਧਰ 'ਚ ਵੱਡੀ ਵਾਰਦਾਤ! ਘਰ 'ਤੇ ਚੱਲੀਆਂ ਗੋਲ਼ੀਆਂ, ਭੰਨੇ ਗਏ ਗੱਡੀ ਦੇ ਸ਼ੀਸ਼ੇ
  • major incident in jalandhar  shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ 'ਚ ਮਚੀ ਹਫ਼ੜਾ-ਦਫ਼ੜੀ
  • youth brutally murdered
    ਪੰਜਾਬ 'ਚ ਵੱਡੀ ਵਾਰਦਾਤ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
  • major incident in punjab shots fired at cloth merchant s shop and house
    ਪੰਜਾਬ 'ਚ ਵੱਡੀ ਵਾਰਦਾਤ! ਕੱਪੜਾ ਵਪਾਰੀ ਦੀ ਦੁਕਾਨ ਤੇ ਘਰ 'ਤੇ ਚੱਲੀਆਂ ਗੋਲ਼ੀਆਂ
  • elder brother along with his wife murdered disabled brother for property
    ਜਾਇਦਾਦ ਲਈ ਵੱਡੇ ਭਰਾ ਨੇ ਪਤਨੀ ਨਾਲ ਮਿਲ ਕੇ ਕੀਤਾ ਦਿਵਿਆਂਗ ਭਰਾ ਦਾ ਕਤਲ, ਪੁਲਸ...
  • sensational incident in shahkot
    ਸ਼ਾਹਕੋਟ ’ਚ ਸਨਸਨੀਖੇਜ਼ ਵਾਰਦਾਤ, ਸਕੂਲ ਬੱਸ ਦੀ ਉਡੀਕ ਕਰ ਰਿਹਾ ਦੂਸਰੀ ਜਮਾਤ ਦਾ...
  • 29th mela kathar da 2026
    29ਵਾਂ ਮੇਲਾ ਕਠਾਰ ਦਾ 2026: ਪੰਜਾਬੀ ਸੰਗੀਤ, ਸੱਭਿਆਚਾਰ ਤੇ ਭਾਈਚਾਰੇ ਦਾ ਇੱਕ...
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
  • dera baba murad shah annual fair during punjab bandh
    ਪੰਜਾਬ ਬੰਦ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਸਲਾਨਾ ਮੇਲੇ ਨੂੰ ਲੈ ਕੇ ਟਰੱਸਟ ਦਾ...
  • weather forecast for the next 5 days in punjab
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ! ਕਈ ਜ਼ਿਲ੍ਹਿਆਂ 'ਚ ਮੀਂਹ ਦੀ...
  • nit jalandhar welcomes 50 international students from six countries
    NIT ਜਲੰਧਰ ਵੱਲੋਂ ਛੇ ਦੇਸ਼ਾਂ ਦੇ 50 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਰਵਾਂ ਸਵਾਗਤ
  • accident involving two youths riding activa in phagwara
    ਫਗਵਾੜਾ 'ਚ ਐਕਟਿਵਾ ਸਵਾਰ ਦੋ ਜਵਾਕਾਂ ਨਾਲ ਵਾਪਰਿਆ ਹਾਦਸਾ, ਟਰੱਕ ਹੇਠਾਂ ਫਸੀ...
Trending
Ek Nazar
raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • adnoc project
      GCC ਲਾਈਸੈਂਸ ਬੱਸ ਡਰਾਈਵਰਾਂ ਲਈ UAE 'ਚ ਨਿਕਲੀਆਂ ਨੌਕਰੀਆਂ
    • punjab bandh schools closed
      ਪੰਜਾਬ ਬੰਦ : 21 ਅਗਸਤ ਨੂੰ ਬੰਦ ਹੋਣਗੇ ਸਕੂਲ, ਕਾਲਜ ਜਾਂ ਨਹੀਂ, ਜਾਣੋ ਪੂਰੀ ਅਪਡੇਟ
    • domestic gas cylinder consumers
      ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...
    • 9 accused arrested with heroin 8 pistols and 12 95 lakhs in cash in punjab
      ਵੱਡੀ ਖ਼ਬਰ: ਪੰਜਾਬ 'ਚ ਕਰੋੜਾਂ ਦੀ ਹੈਰੋਇਨ, 8 ਪਿਸਤੌਲਾਂ ਤੇ 12.95 ਲੱਖ ਨਕਦੀ...
    • pong dam water level cross 1357 foot
      ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ ਦੇ ਖੋਲ੍ਹੇ ਫਲੱਡ ਗੇਟ, BBMB ਦੀ...
    • deep dhillon s special interview
      ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
    • dera baba murad shah annual fair during punjab bandh
      ਪੰਜਾਬ ਬੰਦ ਦੌਰਾਨ ਡੇਰਾ ਬਾਬਾ ਮੁਰਾਦ ਸ਼ਾਹ ਸਲਾਨਾ ਮੇਲੇ ਨੂੰ ਲੈ ਕੇ ਟਰੱਸਟ ਦਾ...
    • amritpal singh  assembly elections  bhagwant mann
      ਅੰਮ੍ਰਿਤਪਾਲ ਸਿੰਘ ਵੱਲੋਂ CM ਮਾਨ ਖ਼ਿਲਾਫ ਧੂਰੀ ਤੋਂ ਚੋਣ ਲੜਨ ਦੀ ਚਰਚਾ
    • weather forecast for the next 5 days in punjab
      ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ! ਕਈ ਜ਼ਿਲ੍ਹਿਆਂ 'ਚ ਮੀਂਹ ਦੀ...
    • father daughter family
      ਪੰਜਾਬ 'ਚ ਸ਼ਰਮਨਾਕ ਘਟਨਾ, ਸ਼ਰਾਬ ਦੇ ਨਸ਼ੇ 'ਚ ਸੁੱਤੀ ਪਈ ਧੀ ਨਾਲ ਪਿਓ ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +