ਤਰਨਤਾਰਨ (ਰਮਨ) : ਤਰਨਤਾਰਨ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕੋਰੋਨਾ ਪੀੜਤ ਬਜ਼ੁਰਗ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਉਪਰੰਤ ਉਸ ਨੂੰ ਘਰ ਇਕਾਂਤਵਾਸ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਹੁਣ ਤੱਕ ਲਏ ਗਏ ਕੁੱਲ 2996 ਸੈਂਪਲਾਂ 'ਚੋਂ 167 ਪਾਜ਼ੇਟਿਵ, 2591 ਨੈਗੇਟਿਵ ਅਤੇ 238 ਦੀਆਂ ਰਿਪੋਰਟਾਂ ਆਉਣੀ ਬਾਕੀ ਹਨ।
ਇਹ ਵੀ ਪੜ੍ਹੋ : ਪਿਤਾ ਦੇ ਕਰਜ਼ੇ ਦਾ ਭਾਰ ਨਹੀਂ ਸਹਾਰ ਸਕਿਆ ਪੁੱਤ, ਚੁੱਕਿਆ ਖੌਫਨਾਕ ਕਦਮ
ਜਾਣਕਾਰੀ ਅਨੁਸਾਰ ਜ਼ਿਲੇ ਅਧੀਨ ਆਉਦੇ ਪਿੰਡ ਕਾਹਲਵਾਂ ਦੇ ਨਿਵਾਸੀ ਜਸਵੰਤ ਸਿੰਘ (60) ਜੋ 18 ਮਈ ਨੂੰ ਦੁਬਈ ਤੋ ਵਾਪਸ ਪਰਤਿਆ ਸੀ। ਜਿਸ ਦੀ ਇਕਾਂਤਵਾਸ ਦੌਰਾਨ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਸੀ, ਜਿਨ੍ਹਾਂ ਨੂੰ ਤਰਨਤਾਰਨ ਸਥਿਤ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਇਸ ਕੋਰੋਨਾ ਪੀੜਤ ਮਰੀਜ਼ ਦੇ 13 ਦਿਨਾਂ ਬਾਅਦ 2 ਸੈਂਪਲ ਲੈਣ ਉਪਰੰਤ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਕੋਰੋਨਾ ਮੁਕਤ ਹੋਏ ਜਸਵੰਤ ਸਿੰਘ ਨੂੰ 7 ਦਿਨਾਂ ਲਈ ਘਰ ਅੰਦਰ ਇਕਾਂਤਵਾਸ ਰਹਿਣ ਦੇ ਹੁਕਮ ਦਿੰਦੇ ਹੋਏ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗੁਰੂ ਘਰ ਲਈ ਵੱਡੀ ਗਿਣਤੀਆਂ ਪੁੱਜੀਆਂ ਸੰਗਤਾਂ ਪਰ ਨਹੀਂ ਕਰ ਸਕੀਆਂ ਦਰਸ਼ਨ
ਘਰ ਰਵਾਨਾ ਕਰਨ ਸਮੇਂ ਜਸਵੰਤ ਸਿੰਘ ਨੂੰ ਸੇਫਟੀ ਕਿੱਟ ਤੇ ਉਸਦਾ ਪਾਸਪੋਰਟ ਦੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਹੁਣ ਕੁੱਲ 4 ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਦ ਕਿ 163 ਕੋਰੋਨਾ ਮੱਕਤ ਵਿਅਕਤੀਆਂ ਨੂੰ ਘਰ ਰਵਾਨਾ ਕੀਤਾ ਜਾ ਚੁੱਕਾ ਹੈ।
ਹੁਸ਼ਿਆਰਪੁਰ ਜ਼ਿਲ੍ਹੇ 'ਚੋਂ 907 ਪ੍ਰਵਾਸੀ ਮਜ਼ਦੂਰਾਂ ਨੇ ਬਿਹਾਰ ਤੇ ਛੱਤੀਸਗੜ੍ਹ ਲਈ ਕੀਤਾ ਕੂਚ
NEXT STORY