ਤਰਨਤਾਰਨ (ਰਮਨ) : ਮਾਝੇ 'ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਦੇ ਕਾਰਨ ਤਰਨਤਾਰਨ ਜ਼ਿਲ੍ਹੇ ਦੇ ਸਿਵਲ ਹਸਪਤਾਲ ਅੰਦਰ ਮੌਜੂਦ ਪੋਸਟਮਾਰਟਮ ਰੂਮ 'ਚ ਲਾਸ਼ਾਂ ਰੱਖਣ ਨੂੰ ਥਾਂ ਨਹੀਂ ਮਿਲ ਰਹੀ, ਜਿਸ ਨੂੰ ਲੈ ਕੇ ਪੀੜਤ ਪਰਿਵਾਰਕ ਮੈਂਬਰਾਂ 'ਚ ਸਿਹਤ ਵਿਭਾਗ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਹੋਰ ਵੀ ਬਹੁਤ ਸ਼ਰਾਬ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋਂ : ਤਰਨਤਾਰਨ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 13 ਹੋਰ ਲੋਕਾਂ ਦੀ ਮੌਤ
ਇਥੇ ਦੱਸ ਦੇਈਏ ਕਿ ਬੀਤੇ ਦੋ ਦਿਨਾਂ 'ਚ ਤਰਨਤਾਰਨ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿਉ, ਪੁੱਤ ਸਣੇ ਕੁਲ 23 ਵਿਅਕਤੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ ਅੱਜ ਰਿ ਚੜ੍ਹਦੀ ਸਵੇਰ ਜ਼ਿਲ੍ਹੇ 'ਚ 13 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਇਥੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 36 ਹੋ ਚੁੱਕੀ ਹੈ। ਅੱਜ ਮਰਨ ਵਾਲਿਆਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਗਲੀ ਜਵਾਲਾ ਮੁਖੀ, ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਗਲੀ ਜਵਾਲਾ ਮੁਖੀ, ਰਾਣਾ ਪੁੱਤਰ ਮੁਖਤਾਰ ਸਿੰਘ ਗਲੀ ਮੇਜਰ ਵਕੀਲ, ਲਾਲ ਸਿੰਘ ਪੁੱਤਰ ਸੁਰਜਨ ਸਿੰਘ ਗਲੀ ਮਾਤਾ ਸਕੂੰਤਲਾ, ਨੋਨੀ ਪੁੱਤਰ ਸਵਰਨ ਸਿੰਘ ਗਲੀ ਕਾਕੇ ਵਾਲੀ, ਪਰਮਿੰਦਰ ਸਿੰਘ ਪੁੱਤਰ ਸਰਵਨ ਸਿੰਘ ਗਲੀ ਪ੍ਰਧਾਨ ਵਾਲੀ, ਰੋਸ਼ਨ, ਰੇਸ਼ਮ ਸਿੰਘ ਪੁੱਤਰ ਸਵਰਨ ਸਿੰਘ, ਕ੍ਰਿਪਾਲ ਸਿੰਘ ਪੁੱਤਰ ਚੰਨਣ ਸਿੰਘ ਜੋਗਾ ਸਿੰਘ ਪੁੱਤਰ ਜਗਤਾਰ ਸਿੰਘ, ਰਾਜਵਿੰਦਰਪਾਲ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਮੁਰਾਦਪੁਰ, ਜਸਪਾਲ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁੱਛਲ ਅਤੇ ਨਿਰਮਲ ਸਿੰਘ ਪੁੱਤਰ ਸਵਰਨ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ
ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਮੋਟਰ ਸਾਈਕਲ ਸਵਾਰ ਪੁਲਸ ਅੜਿੱਕੇ
NEXT STORY