ਤਰਨਤਾਰਨ, (ਰਾਜੂ)- ਤਰਨਤਾਰਨ ਦੇ ਮੁੱਖ ਅੱਡਾ ਬਾਜ਼ਾਰ 'ਚ ਕੁਝ ਸ਼ਰਾਰਤੀ ਨੌਜਵਾਨਾਂ ਵਲੋਂ ਚਾਰ ਦਰਜਨ ਤੋ ਵੱਧ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੰਜਾਬ ਪੁਲਸ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਕ ਸ਼ਸ਼ੀ ਨਾਮਕ ਦੁਕਾਨਦਾਰ ਦਾ ਕਿਸੇ ਵਿਅਕਤੀ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਉਕਤ ਵਿਅਕਤੀ ਆਪਣੇ ਨਾਲ ਹੋਰ ਕਈ ਨੌਜਵਾਨ ਲੈ ਆਇਆ, ਜਿਨਾ 'ਚ ਨਾਬਾਲਗ ਵੀ ਸ਼ਾਮਲ ਸਨ। ਉਕਤ ਨੌਜਵਾਨਾਂ ਨੇ ਸ਼ਸ਼ੀ ਦੀ ਦੁਕਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਦੇਖਦੇ ਹੀ ਦੇਖਦੇ ਉਕਤ ਨੌਜਵਾਨ ਬਜ਼ਾਰ ਵਿਚਲੀਆਂ ਲਗਭਗ 4 ਦਰਜ਼ਨ ਤੋਂ ਵੱਧ ਦੁਕਾਨਾਂ ਦੀ ਭੰਨ ਤੋੜ ਕਰ ਗਏ। ਇਕ ਦੁਕਾਨ ਤੋਂ ਤਾਂ ਉਕਤ ਨੌਜਵਾਨ ਨੋਟਾਂ ਵਾਲੇ ਹਾਰ ਵੀ ਨਾਲ ਲੈ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਤਨਾਮ ਸਿੰਘ ਅਤੇ ਥਾਣਾ ਸਿਟੀ ਦੇ ਪੁਲਸ ਅਧਿਕਾਰੀ ਪਹੁੰਚੇ। ਮੌਕੇ 'ਤੇ ਇਕਤਰਤ ਹੋਏ ਦੁਕਾਨਦਾਰਾਂ ਨੇ ਪੁਲਸ ਕੋਲ ਰੱਜ ਕੇ ਰੋਸ ਜਤਾਇਆ। ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਤੇ ਦੋਸ਼ੀਆਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ। ਕਈ ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਕਾਫੀ ਸਮੇਂ ਤੋਂ ਸਿਟੀ ਐੱਸ. ਐੱਚ. ਓ. ਨੇ ਕਦੇ ਬਾਜ਼ਾਰ ਵਿਚ ਚੱਕਰ ਵੀ ਨਹੀ ਲਗਾਇਆ, ਜਿਸ ਕਾਰਨ ਅਪਰਾਧਿਕ ਕਿਸਮ ਦੇ ਲੋਕਾਂ ਦੇ ਹੌਂਸਲੇ ਵੱਧ ਰਹੇ ਹਨ। ਸਮਾਚਾਰ ਲਿਖੇ ਜਾਣ ਤੱਕ ਲੋਕ ਪੰਜਾਬ ਪੁਲਸ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰ ਰਹੇ ਹਨ ਤੇ ਪੂਰੇ ਸ਼ਹਿਰ 'ਚ ਸਾਰੇ ਮਾਮਲੇ ਦੀ ਖੂਬ ਚਰਚਾ ਹੈ।


ਪ੍ਰੇਮੀ ਜੋੜੇ ਨੇ ਨਹਿਰ 'ਚ ਮਾਰੀ ਛਾਲ, ਪ੍ਰੇਮਿਕਾ ਦੀ ਮੌਤ
NEXT STORY