ਤਰਨਤਾਰਨ (ਰਮਨ) : ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਸਰਾਏ ਅਮਾਨਤ ਖਾਂ 'ਚ ਤਾਇਨਾਤ ਇਕ ਏ.ਐੱਸ.ਆਈ. ਦੀ ਕਥਿਤ ਤੌਰ 'ਤੇ ਹੈਰੋਇਨ (ਚਿੱਟਾ) ਪੀਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਪੰਜਾਬ ਪੁਲਸ ਦੀ ਵਰਦੀ 'ਚ ਮੌਜੂਦ ਏ. ਐੱਸ.ਆਈ. ਲਾਈਟਰ ਨਾਲ ਪੰਨੀ ਦੇ ਸਹਾਰੇ ਹੈਰੋਇਨ ਦਾ ਨਸ਼ਾ ਕਥਿਤ ਤੌਰ 'ਤੇ ਲੈਂਦਾ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਕੁਝ ਲੋਕ ਵੀ ਮੌਜੂਦ ਹਨ। ਇਹ ਨਸ਼ਾ ਕਰਨ ਤੋਂ ਬਾਅਦ ਉਹ ਕੱਪੜੇ ਨਾਲ ਵਾਰ-ਵਾਰ ਆਪਣਾ ਨੱਕ ਅਤੇ ਮੂੰਹ ਸਾਫ਼ ਕਰਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋਂ : ਜੇ. ਈ. ਤੇ ਸਹਾਇਕ ਲਾਈਨਮੈਨ ਦੀ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਸਸਪੈਂਡ
ਇਸ ਸਬੰਧੀ ਜਦੋਂ ਉਕਤ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਵੀਡੀਓ ਝੂਠੀ ਹੈ। ਇਸ 'ਚ ਉਹ ਕੋਈ ਨਸ਼ਾ ਨਹੀਂ ਕਰ ਰਿਹਾ ਪਰ ਉਹ ਕਦੇ-ਕਦੇ ਸ਼ਰਾਬ ਦਾ ਨਸ਼ਾ ਕਰ ਲੈਂਦਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਧੁਰਮਨ ਐੱਚ ਨਿੰਬਲੇ ਨੇ ਇਸ ਵੀਡੀਓ ਦੀ ਜਾਂਚ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੇਕਰ ਇਹ ਵੀਡੀਓ ਸੱਚੀ ਪਾਈ ਗਈ ਤਾਂ ਇਸ ਆਧਾਰ 'ਤੇ ਕਾਰਵਾਈ ਕਰਨ 'ਚ ਦੇਰੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ
ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ
NEXT STORY