ਪੱਟੀ - ਵਿਧਾਨ ਸਭਾ ਹਲਕਾ ਪੱਟੀ ਦੇ ਨਜ਼ਦੀਕ ਪਿੰਡ ਕੋਟ ਬੁੱਢਾ ਦੇ ਇਕ ਨੌਜਵਾਨ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਾਰਾ ਸਿੰਘ ਪੁੱਤਰ ਸਤਨਾਮ ਸਿੰਘ ਉੱਤੇ 600000 ਰੁਪਏ ਦਾ ਕਰਜ਼ਾ ਸੀ। ਘਰ ਦੀ ਗਰੀਬੀ ਇੰਨੀ ਵੱਧ ਗਈ ਕਿ ਘਰ 'ਚ ਰੋਟੀ ਖਾਣ ਲਈ ਵੀ ਪੈਸੇ ਨਹੀਂ ਸਨ। ਆਪਣੇ ਬੱਚਿਆਂ ਨੂੰ ਰੌਦੇ ਦੇਖ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ।
ਵਿਧਾਨ ਸਭਾ ਪੱਟੀ ਦੇ ਵਿਧਾਇਕ ਹਰਵਿੰਦਰ ਸਿੰਘ ਗਿੱਲ ਮੌਕੇ 'ਤੇ ਪਹੁੰਚੇ। ਉੱਥੇ ਦੇ ਕਿਸਾਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਮੰਤਰੀ ਰਾਤ ਦਿਨ ਸਾਡੇ ਕੋਲ ਆਉਂਦੇ ਹਨ, ਹੁਣ ਕਿਸਾਨ ਦੀ ਮੌਤ ਹੋਈ ਹੈ ਤਾਂ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ।
ਦਫਤਰਾਂ ਦੇ ਚੱਕਰ ਮਾਰ-ਮਾਰ ਕੇ ਹੰਭਿਆ ਕਿਸਾਨ, ਭੁੱਖ ਹੜਤਾਲ 'ਤੇ ਬੈਠਾ
NEXT STORY