ਤਰਨਤਾਰਨ (ਰਮਨ ਚਾਵਲਾ) : ਸ਼ਨੀਵਾਰ ਸਥਾਣਕ ਮੁਹੱਲਾ ਟਾਂਕ ਸ਼ਤਰੀ ਵਿਖੇ ਸਥਿਤ ਇਕ ਗੁਰਦੁਆਰਾ ਸਾਹਿਬ ਵਿਖੇ ਵਰਤਾਏ ਗਏ ਪ੍ਰਸ਼ਾਦ 'ਚ ਮਿਲਏ ਗਏ ਜ਼ਹਿਰੀਲੇ ਪਦਾਰਥ ਕਾਰਨ ਕਰੀਬ 10 ਵਿਅਕਤੀ ਬਿਮਾਰ ਹੋ ਗਏ ਸਨ। ਜਿਸ ਤਹਿਤ ਸਿਟੀ ਪੁਲਸ ਵਲੋਂ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਪ੍ਰਸ਼ਾਦ ਨੂੰ ਫੌਰੈਸਿਕ ਲੈਬਾਟਰੀ ਲਈ ਭੇਜ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਡੀ. ਐੱਸ. ਪੀ. ਸਿੱਟੀ ਵਲੋਂ ਇਸ ਕੇਸ ਨੂੰ ਸੁਲਝਾਉਂਦੇ ਹੋਏ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋਂ : ਸ਼ਰਮਨਾਕ ਘਟਨਾ: 12 ਸਾਲਾ ਬੱਚੇ ਨਾਲ ਸਮੂਹਿਕ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ
ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਅਤੇ ਰਘਬੀਰ ਸਿੰਘ ਪੁਤਰਾਨ ਸੁਰਜੀਤ ਸਿੰਘ ਨਿਵਾਸੀ ਮੁਹੱਲਾ ਟਾਂਕ ਛੱਤਰੀ, ਤਰਨਤਾਰਨ ਦੀ ਮਾਤਾ ਸ਼ਰਨਜੀਤ ਕੌਰ ਦੇ ਭੋਗ ਸਬੰਧੀ ਮਿਤੀ 4 ਜੁਲਾਈ ਨੂੰ ਘਰ 'ਚ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਰਖਵਾਇਆ ਗਿਆ ਸੀ। ਇਸ ਦੌਰਾਨ ਸੰਗਤ ਲਈ ਤਿਆਰ ਕੀਤੇ ਗਏ ਲੰਗਰ ਨੂੰ ਵਰਤਾਉਣ ਦਾ ਪ੍ਰਬੰਧ ਉਕਤ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ ਸੀ। ਇੰਦਰਜੀਤ ਸਿੰਘ (ਰਿਕਸ਼ਾ ਚਾਲਕ) ਜਿਸ ਦਾ ਆਪਣੇ ਭਰਾ ਰਘਬੀਰ ਸਿੰਘ ਨਾਲ ਝਗੜਾ ਚਲਦਾ ਸੀ, ਨੇ ਉਸ ਤੋਂ ਬਦਲਾ ਲੈਣ ਅਤੇ ਮਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕੜਾਹ ਪ੍ਰਸ਼ਾਦ 'ਚ ਜ਼ਹਿਰੀਲੀ ਦਵਾਈ ਮਿਲਾ ਦਿੱਤੀ। ਇਹ ਜ਼ਹਿਰੀਲਾ ਪ੍ਰਸ਼ਾਦ ਜਦੋਂ ਗ੍ਰੰਥੀ ਬਲਬੀਰ ਸਿੰਘ ਸਣੇ ਉਸ ਦੇ ਪੋਤਰੇ ਅਤੇ ਹੋਰਾਂ ਨੇ ਖਾਦਾ ਤਾਂ ਉਹ ਬਿਮਾਰ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ। ਡੀ. ਐੱਸ. ਪੀ. ਸਿੱਟੀ ਸੁੱਚਾ ਸਿੰਘ ਬੱਲ ਵੱਲੋਂ ਕੀਤੀ ਗਈ ਮਿਹਨਤ ਤਹਿਤ ਇੰਦਰਜੀਤ ਸਿੰਘ ਉਰਫ ਇੰਦਰ ਨੇ ਆਪਣਾ ਗੁਨਾਹ ਕਬੂਲ ਲਰ ਲਿਆ ਹੈ ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋਂ : ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ
ਮਾਂ ਨੇ ਪੁੱਤ 'ਤੇ ਲਾਏ ਗੰਭੀਰ ਦੋਸ਼, ਜ਼ਮੀਨ 'ਤੇ ਕਬਜ਼ਾ ਕਰਨ ਲਈ ਕੀਤੇ ਹਵਾਈ ਫਾਇਰ
NEXT STORY