ਤਰਨਤਾਰਨ (ਰਮਨ) : ਅੰਮ੍ਰਿਤਸਰ ਤੋਂ ਤਰਨਤਾਰਨ ਅਤੇ ਤਰਨਤਾਰਨ ਤੋਂ ਬਿਆਸ ਰੇਲ ਲਾਈਨ ’ਤੇ ਚੱਲ ਰਹੇ ਬਿਜਲੀਕਰਨ ਦੇ ਕੰਮਕਾਜ ਨੂੰ ਵੇਖਦੇ ਹੋਏ 14 ਦਿਨਾਂ ਲਈ ਬਿਆਸ ਜਾਣ ਵਾਲੀ ਡੀ. ਐੱਮ. ਯੂ. ਦੀ ਸੇਵਾ ਬੰਦ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਰੇਲਵੇ ਸਟੇਸ਼ਨ ਮਾਸਟਰ ਰਵੀ ਸ਼ੇਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਤਰਨਤਾਰਨ ਅਤੇ ਤਰਨਤਾਰਨ ਤੋਂ ਬਿਆਸ ਲਈ ਸਾਰੀ ਰੇਲ ਲਾਈਨ ਨੂੰ ਬਿਜਲੀਕਰਨ ਨਾਲ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ’ਚ ਬਿਜਲੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਇਸ ਰਸਤੇ ਤੋਂ ਰਵਾਨਾ ਹੋ ਸਕਣ, ਜਿਸ ਸਬੰਧੀ ਸਾਰਾ ਕੰਮਕਾਜ ਬਡ਼ੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੇਲ ਦੇ ਕੰਮਕਾਜ ’ਚ ਗੱਡੀ ਦੇ ਆਉਣ-ਜਾਣ ਸਮੇਂ ਕੋਈ ਰੁਕਾਵਟ ਜਾਂ ਨੁਕਸਾਨ ਨਾ ਹੋ ਸਕੇ, ਨੂੰ ਮੁੱਖ ਰੱਖਦੇ ਹੋਏ 28 ਅਗਸਤ ਤੋਂ 10 ਸਤੰਬਰ ਤੱਕ ਬਿਆਸ ਤੋਂ ਤਰਨਤਾਰਨ ਅਤੇ ਤਰਨਤਾਰਨ ਤੋਂ ਬਿਆਸ ਜਾਣ ਵਾਲੀਆਂ ਗੱਡੀਆਂ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਇਹ ਹੁਕਮ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਹਨ।
ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚਿਆ, ਮੌਤ
NEXT STORY