ਤਰਨਤਾਰਨ (ਗੁਰਮੀਤ)-ਪੰਜਾਬ ਦੇ ਸਾਬਕਾ ਮੁਖ ਪਾਰਲੀਮਾਨੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਫਰਜੰਦ ਐਡਵੋਕੇਟ ਗੌਰਵਦੀਪ ਸਿੰਘ ਵਲਟੋਹਾ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਿਦਿਆਰਥੀ ਜਥੇਬੰਦੀ ਐੱਸ. ਓ. ਆਈ ਦਾ ਮਾਝਾ ਜ਼ੋਨ ਪ੍ਰਧਾਨ ਬਣਨ ਨਾਲ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਯੂਥ ਅਕਾਲੀ ਆਗੂ ਹਰਨੇਕ ਸਿੰਘ ਵਲਟੋਹਾ ਅਤੇ ਸਤਨਾਮ ਸਿੰਘ ਮੱਖੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਯੂਥ ਅਕਾਲੀ ਵਰਕਰਾਂ ਵਿਚ ਨਵੀਂ ਰੂਹ ਫੂਕੀ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ। ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਡਵੋਕੇਟ ਗੌਰਵਦੀਪ ਸਿੰਘ ਵਲਟੋਹਾ ਬਹੁਤ ਹੀ ਮਿਹਨਤੀ ਆਗੂ ਹਨ, ਜੋ ਕਿ ਆਪਣੇ ਪਿਤਾ ਪ੍ਰੋ. ਵਿਰਸਾ ਸਿੰਘ ਵਲਟੋਹਾ ਸਾਬਕਾ ਮੁਖ ਪਾਰਲੀਮਾਨੀ ਸਕੱਤਰ ਦੇ ਪਾਏ ਪੂਰਨਿਆਂ ’ਤੇ ਚੱਲਦੇ ਹੋਏ ਪਾਰਟੀ ਦੀ ਦਿਨ- ਰਾਤ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੌਰਵਦੀਪ ਸਿੰਘ ਵਲਟੋਹਾ ਦੇ ਐੱਸ. ਓ. ਆਈ. ਦੇ ਪ੍ਰਧਾਨ ਬਣਨ ਨਾਲ ਯੂਥ ਅਕਾਲੀ ਵਰਕਰ ਹੋਰ ਉਤਸ਼ਾਹਿਤ ਹੋਣਗੇ ਅਤੇ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।
‘ਆਪ’ ਦੀ ਰੈਲੀ ’ਚ ਭਾਰੀ ਸੰਖਿਆ ’ਚ ਪਹੁੰਚਣਗੇ ਵਰਕਰ
NEXT STORY