ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਦੇਸ਼ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਦਾ ਹਮੇਸ਼ਾ ਅਹਿਸਾਨਮੰਦ ਰਹੇਗਾ, ਜਿਨ੍ਹਾਂ ਨੇ ਸਮਾਜਿਕ ਮਹਾ ਤਬਦੀਲੀ ਰਾਹੀਂ ਸਦਭਾਵਨਾ ਸਥਾਪਤ ਕਰਨ ’ਚ ਮਹਾ ਯੋਗਦਾਨ ਪਾਇਆ ਸੀ।
ਉਨ੍ਹਾਂ ਅੱਜ ਡਾ. ਅੰਬੇਡਕਰ ਜੀ ਦੇ ਮਹਾ ਪ੍ਰੀ-ਨਿਰਵਾਣ ਦਿਵਸ ’ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ ਕਰਦਿਆਂ ਕਿਹਾ ਕਿ ਅੱਜ ਜੇ ਦੇਸ਼ ਵਿਚ ਸਮਾਜਿਕ ਬਰਾਬਰੀ ਆਈ ਹੈ ਤਾਂ ਉਸ ਦੇ ਲਈ ਸਾਨੂੰ ਡਾ. ਅੰਬੇਡਕਰ ਨੂੰ ਨਮਨ ਕਰਨਾ ਚਾਹੀਦਾ ਹੈ। ਕਾਂਗਰਸ ਤੇ ਹੋਰ ਪਾਰਟੀਆਂ ਨੇ ਡਾ. ਅੰਬੇਡਕਰ ਦੇ ਨਾਂ ਦੀ ਵਰਤੋਂ ਹਮੇਸ਼ਾ ਸਿਆਸੀ ਹਿੱਤਾਂ ਲਈ ਕੀਤੀ ਸੀ, ਜਦੋਂਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਸ਼ੋਸ਼ਣ ਦੇ ਸ਼ਿਕਾਰ ਵਰਗਾਂ ਦੇ ਹਿੱਤ ’ਚ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਆਵਾਜ਼ ਬੁਲੰਦ ਕੀਤੀ।
ਉਨ੍ਹਾਂ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ ਕਿ ਉਸ ਨੇ ਹਮੇਸ਼ਾ ਦਲਿਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਲੋਕ ਸਭਾ ਚੋਣਾਂ ਵਿਚ ਉਸ ਨੇ ਦਲਿਤਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਕਿ ਭਾਜਪਾ ਸਰਕਾਰ ਬਣਨ ’ਤੇ ਸੰਵਿਧਾਨ ਵਿਚ ਤਬਦੀਲੀ ਕਰ ਦਿੱਤੀ ਜਾਵੇਗੀ। ਹੁਣ ਸੱਚਾਈ ਦਲਿਤ ਭਾਈਚਾਰੇ ਦੇ ਸਾਹਮਣੇ ਆ ਗਈ ਹੈ ਅਤੇ ਇਸੇ ਕਾਰਨ ਕਾਂਗਰਸ ਨੂੰ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਵਰਕਾਮ ਦੇ ਲਾਈਨਮੈਨ ਨਾਲ ਹੋ ਗਈ ਲੱਖਾਂ ਦੀ ਠੱਗੀ, TATA ਕੰਪਨੀ ਦੇ ਨਾਂ 'ਤੇ ਵੀ ਲਾਇਆ ਕਰੋੜਾਂ ਦਾ ਚੂਨਾ
NEXT STORY