ਅੰਮ੍ਰਿਤਸਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਇਕ ਪੋਲਿੰਗ ਬੂਥ 'ਤੇ ਵੋਟ ਪਾਈ। ਤਰੁਣ ਚੁੱਘ ਨੇ ਕਿਹਾ ਕਿ ਵੋਟ ਦਾ ਇਸਤੇਮਾਲ ਬਹੁਤ ਮਹੱਤਵਪੂਰਨ ਹੈ। ਦੇਸ਼ ਅੰਦਰ ਅਗਲੇ 5 ਸਾਲ ਇਕ ਮਜ਼ਬੂਤ ਸਰਕਾਰ ਬਣੇ। ਇਕ ਲੋਕਤੰਤਰੀ ਅਤੇ ਮਜ਼ਬੂਤ ਨੇਤਾ ਦੇਸ਼ ਦੀ ਅਗਵਾਈ ਕਰੇ। ਦੇਸ਼ ਅੰਦਰ ਹਰ ਨਾਗਰਿਕ ਨੂੰ ਵੋਟ ਪਾਉਣੀ ਚਾਹੀਦੀ ਹੈ। ਵੋਟ ਦਾ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹੈ। ਇਹ ਅਧਿਕਾਰ ਦੇਣ ਲਈ ਦੇਸ਼ ਦੇ ਕ੍ਰਾਂਤੀਕਾਰੀਆਂ ਅਤੇ ਸੁਤੰਤਰਤਾ ਸੈਨਾਨੀਆਂ ਨੇ ਬਹੁਤ ਸੰਘਰਸ਼ ਕੀਤਾ ਹੈ। ਡਾ. ਬੀ. ਆਰ. ਅੰਬੇਡਕਰ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ। ਇਸ ਲਈ ਆਪਣੇ ਘਰਾਂ ਵਿਚੋਂ ਨਿਕਲੋ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ।
ਇਸ ਦੇ ਨਾਲ ਹੀ ਤਰੁਣ ਚੁੱਘ ਨੇ ਸਵਾਮੀ ਵਿਵੇਕਾਨੰਦ ਰਾਕ ਮੈਮੋਰੀਅਲ 'ਤੇ ਸਵਾਲ ਚੁੱਕ ਰਹੇ ਲੋਕਾਂ ਨੂੰ ਨਿਸ਼ਾਨਾ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਕਿਹਾ ਸੀ ਕਿ ਭਾਰਤ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਭਾਰਤ ਦੀ ਸੰਸਕ੍ਰਿਤੀ ਦਾ ਝੰਡਾ ਪੂਰੀ ਦੁਨੀਆ ਵਿਚ ਲਹਿਰਾਇਆ। ਚੁੱਘ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੋ ਲੋਕ ਆਪਣੀ ਛੁੱਟੀਆਂ ਨਾਈਟ ਕਲੱਬਾਂ ਅਤੇ ਪੱਬਾਂ ਵਿਚ ਬਿਤਾਉਂਦੇ ਹਨ, ਜਿਨ੍ਹਾਂ ਲਈ ਇਟਲੀ ਸਭ ਤੋਂ ਵਧੀਆ ਹੈ, ਉਨ੍ਹਾਂ ਨੂੰ ਕੀ ਪਤਾ ਕੀ ਭਾਰਤ ਦੀ ਸੰਸਕ੍ਰਿਤੀ ਕੀ ਹੈ?
ਤੁਰਣ ਨੇ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਕੀ ਸਵਾਮੀ ਵਿਵੇਕਾਨੰਦ ਦਾ ਯੋਗਦਾਨ ਕੀ ਹੈ? ਉਨ੍ਹਾਂ ਨੂੰ ਕੀ ਪਤਾ ਕੀ ਸਨਾਤਨ 'ਚ ਭਾਰਤ ਦੀ ਸੋਚ ਵਿਚ ਧਿਆਨ, ਯੋਗ ਅਤੇ ਸਾਧਨਾ ਕਿੰਨੀ ਮਹੱਤਵਪੂਰਨ ਹੈ। ਸਾਨੂੰ ਮਾਣ ਹੈ ਕਿ ਵਿਵੇਕਾਨੰਦ ਰਾਕ ਮੈਮੋਰੀਅਲ 'ਚ ਧਿਆਨ ਲਾ ਰਹੇ ਹਨ। ਤਰੁਣ ਮੁਤਾਬਕ ਜਿੰਨਾ ਲੋਕਾਂ ਨੂੰ ਭਾਰਤ ਦੀ ਸੰਸਕ੍ਰਿਤੀ ਤੋਂ ਨਫ਼ਰਤ ਹੈ, ਦੇਸ਼ ਦੀ ਜਨਤਾ 4 ਜੂਨ ਨੂੰ ਉਨ੍ਹਾਂ ਨੂੰ ਨਿਪਟਾਉਣ ਵਾਲੀ ਹੈ। 140 ਕਰੋੜ ਲੋਕਾਂ ਦੀਆਂ ਦੁਆਵਾਂ ਲੱਗਣਗੀਆਂ। ਭਾਰਤ ਅੰਦਰ ਨਰਿੰਦਰ ਮੋਦੀ ਦੀ ਅਗਵਾਈ ਵਿਚ ਮਜ਼ਬੂਤ ਸਰਕਾਰ ਬਣੇਗੀ।
ਨੀਟੂ ਸ਼ਟਰਾਂਵਾਲਾ ਨੇ ਪਰਿਵਾਰ ਸਮੇਤ ਪਾਈ ਵੋਟ, ਆਪਣੀ ਜਿੱਤ ਪੱਕੀ ਹੋਣ ਦਾ ਕੀਤਾ ਦਾਅਵਾ
NEXT STORY