ਖੰਨਾ (ਬਿਪਨ): ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਖੰਨਾ ਦੇ ਪ੍ਰਭਜੋਤ ਸਿੰਘ ਨੇ ਸ਼ਹਿਰ ਵਿਚ ਪਹਿਲਾ ਸਥਾਨ ਹਾਸਲ ਕਰਕੇ ਮਾਤਾ-ਪਿਤਾ, ਸਕੂਲ ਅਤੇ ਸ਼ਹਿਰ ਦਾ ਨਾX ਰੌਸ਼ਨ ਕੀਤਾ ਹੈ। 98.4% ਅੰਕ ਹਾਸਲ ਕਰਕੇ ਉਸਨੇ ਸਿਰਫ਼ ਖੰਨਾ ਹੀ ਨਹੀਂ, ਸੂਬਾ ਪੱਧਰ 'ਤੇ ਵੀ ਆਪਣੀ ਛਾਪ ਛੱਡੀ। ਪੰਜਾਬ ਵਿਚ ਉਸ ਦੀ ਰੈਂਕਿੰਗ ਅੱਠਵੀਂ ਰਹੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦੀ ਨਵੀਂ ਯੋਜਨਾ! ਇਨ੍ਹਾਂ ਲੋਕਾਂ ਨੂੰ ਹੋਵੇਗਾ 5-5 ਕਰੋੜ ਰੁਪਏ ਦਾ ਫ਼ਾਇਦਾ
ਪ੍ਰਭਜੋਤ ਸ਼ਿਵਪੁਰੀ ਮੁਹੱਲਾ ਸਥਿਤ ਆਤਮਾ ਮਨੋਹਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ। ਉਸ ਨੇ ਲਗਭਗ 100 ਨਿੱਜੀ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ। ਉਸ ਨੇ ਦੱਸਿਆ ਕਿ ਮੈਰਿਟ ਵਿਚ ਆਉਣਾ ਉਸ ਦਾ ਟੀਚਾ ਸੀ, ਜਿਸ ਲਈ ਉਸ ਨੇ ਦਿਨ-ਰਾਤ ਮਿਹਨਤ ਕੀਤੀ। 6 ਘੰਟੇ ਘਰ ਵਿਚ ਪੜ੍ਹਾਈ ਅਤੇ ਇਕ ਟਿਊਸ਼ਨ ਲੈ ਕੇ ਆਪਣੀ ਤਿਆਰੀ ਜਾਰੀ ਰੱਖੀ। ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਉਸ ਦੇ ਲਈ ਸਭ ਤੋਂ ਵੱਡਾ ਫ਼ੈਸਲਾ ਸੀ। ਨਵੰਬਰ ਵਿਚ ਹੀ ਉਸ ਨੇ ਆਪਣੇ ਸਾਰੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਸਨ। ਪ੍ਰਭਜੋਤ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੈੱਬ ਡਿਵੈਲਪਰ ਬਣਨਾ ਚਾਹੁੰਦਾ ਹੈ। ਨਾਨ-ਮੈਡੀਕਲ ਵਿਚ 12ਵੀਂ ਪਾਸ ਕਰਨ ਤੋਂ ਬਾਅਦ ਹੁਣ ਉਹ B.Tech ਕਰੇਗਾ ਅਤੇ ਕੋਸ਼ਿਸ਼ ਕਰੇਗਾ ਕਿ ਗ੍ਰੈਜੂਏਸ਼ਨ ਵਿਚ ਵੀ ਆਪਣੀ ਮੈਰਿਟ ਬਰਕਰਾਰ ਰੱਖੇ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਉੱਘੇ ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਗੋਲ਼ੀਆਂ ਮਾਰ ਕੇ ਕਤਲ
ਸੁਖਦੇਵ ਸਿੰਘ, ਜੋ ਕਿ ਟੈਕਸੀ ਚਲਾਉਂਦੇ ਹਨ, ਨੇ ਮਾਣ ਨਾਲ ਦੱਸਿਆ ਕਿ ਰਾਤ ਦੇ 11-12 ਵਜੇ ਵੀ ਜਦੋਂ ਉਹ ਘਰ ਆਉਂਦੇ ਸਨ, ਤਦੋਂ ਪ੍ਰਭਜੋਤ ਪੜ੍ਹਾਈ ਵਿਚ ਲੱਗਾ ਹੁੰਦਾ ਸੀ। ਇਹ ਉਨ੍ਹਾਂ ਲਈ ਮਾਣ ਦਾ ਮੌਕਾ ਹੈ। ਜਦੋਂ ਪ੍ਰਭਜੋਤ ਨਤੀਜੇ ਤੋਂ ਬਾਅਦ ਸਕੂਲ ਪਹੁੰਚਿਆ, ਤਾਂ ਤਾੜੀਆਂ ਦੀ ਗੂੰਜ ਨਾਲ ਸਕੂਲ ਦਾ ਮਾਹੌਲ ਗੂੰਜ ਉੱਠਿਆ। ਸਕੂਲ ਪ੍ਰਿੰਸੀਪਲ ਜੋਤੀ ਸੂਦ ਅਤੇ ਐਸਐਸ ਜੈਨ ਸਭਾ ਦੇ ਸਕੱਤਰ ਧਨੇਂਦਰ ਜੈਨ ਨੇ ਪ੍ਰਭਜੋਤ ਨੂੰ ਸਨਮਾਨਿਤ ਕੀਤਾ ਤੇ ਕਿਹਾ ਕਿ ਪ੍ਰਭਜੋਤ ਹੁਣ ਹੋਰ ਵਿਦਿਆਰਥੀਆਂ ਲਈ ਇਕ ਮਿਸਾਲ ਬਣ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰੱਹਦੀ ਪਿੰਡਾਂ ਦੇ ਲੋਕਾਂ ਵਲੋਂ ਢਾਲ ਬਣੀ ਫ਼ੌਜ ਦਾ ਧੰਨਵਾਦ, ਬੋਲੇ-ਸਾਨੂੰ ਸਾਡੀ ਫ਼ੌਜ 'ਤੇ ਮਾਣ
NEXT STORY