ਚੰਡੀਗੜ੍ਹ,(ਅਮਰਿੰਦਰ)— ਅਧਿਆਪਕ ਦਿਵਸ ਮੌਕੇ 104 ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵਲੋਂ 51 ਅਧਿਆਪਕਾਂ ਦਾ ਰਾਜ ਅਧਿਆਪਕ ਪੁਰਸਕਾਰ ਨਾਲ ਸਨਮਾਨ ਕੀਤਾ ਜਾਵੇਗਾ ਅਤੇ 53 ਅਧਿਆਪਕਾਂ ਦਾ ਅਧਿਆਪਕ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਹੋਵੇਗਾ। ਸਿੱਖਿਆ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਅਧਿਆਪਕ ਦਿਵਸ 'ਤੇ ਸਨਮਾਨਤ ਹੋਣ ਵਾਲੇ ਅਧਿਆਪਕ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਇਹ ਸਨਮਾਨ ਸਮਾਰੋਹ ਆਈ. ਵੀ. ਵਰਲਡ ਸਕੂਲ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ 'ਚ ਮੁੱਖ ਮਹਿਮਾਨ ਵਜੋਂ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਸ਼ਾਮਲ ਹੋਣਗੇ।




ਹੁਣ CBI ਦੀ ਅਦਾਲਤ 'ਚ ਹੋਵੇਗੀ ਪਠਾਨਕੋਟ ਏਅਰਬੇਸ ਹਮਲੇ ਦੀ ਸੁਣਵਾਈ
NEXT STORY