ਮੋਹਾਲੀ (ਕੁਲਦੀਪ) -ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦੀ ਸੁਣਵਾਈ ਹੁਣ ਮੋਹਾਲੀ ਸਥਿਤ ਸੀ. ਬੀ. ਆਈ. ਦੀ ਅਦਾਲਤ 'ਚ ਹੋਵੇਗੀ। ਸੀ. ਬੀ. ਆਈ. ਦੇ ਸਪੈਸ਼ਲ ਜੱਜ ਇਸ ਕੇਸ ਦੀ ਸੁਣਵਾਈ ਕਰਨਗੇ। ਕੇਂਦਰ ਸਰਕਾਰ ਵਲੋਂ ਸੀ. ਬੀ. ਆਈ. ਦੀ ਉਕਤ ਅਦਾਲਤ ਨੂੰ ਕੇਸ ਦੀ ਸੁਣਵਾਈ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਅਦਾਲਤ 'ਚ ਇਸ ਕੇਸ ਦੇ ਮੁੱਖ ਗਵਾਹ ਫਲਾਈਟ ਲੈਫਟੀਨੈਂਟ ਨੇ ਪੇਸ਼ ਹੋਣਾ ਸੀ ਪਰ ਉਹ ਅੱਜ ਅਦਾਲਤ 'ਚ ਪੇਸ਼ ਨਾ ਹੋ ਸਕੇ। ਅਦਾਲਤ ਨੇ ਮਾਮਲੇ ਦੀ ਸੁਣਵਾਈ ਹੁਣ ਅਕਤੂਬਰ ਮਹੀਨੇ 'ਚ ਨਿਸ਼ਚਿਤ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ 2 ਅਤੇ 3 ਜਨਵਰੀ 2016 ਦੀ ਅੱਧੀ ਰਾਤ ਨੂੰ ਪਾਕਿਸਤਾਨੀ ਅੱਤਵਾਦੀਆਂ ਵਲੋਂ ਪਠਾਨਕੋਟ ਏਅਰਬੇਸ 'ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ 'ਚ 7 ਜਵਾਨ ਸ਼ਹੀਦ ਹੋ ਗਏ ਸਨ ਅਤੇ 37 ਦੇ ਕਰੀਬ ਹੋਰ ਲੋਕ ਵੀ ਜ਼ਖ਼ਮੀ ਹੋ ਗਏ ਸਨ। ਸਾਡੇ ਦੇਸ਼ ਦੇ ਸੈਨਿਕਾਂ ਨੇ 4 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ।
ਇਸ ਕੇਸ 'ਚ ਅਦਾਲਤ ਵਲੋਂ ਭਗੌੜਾ ਮੁਲਜ਼ਮ ਕਰਾਰ ਦਿੱਤੇ ਹੋਏ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ-ਏ-ਮੁਹੰਮਦ ਦੇ ਚੀਫ ਮੌਲਾਨਾ ਮਸੂਦ ਅਜਹਰ ਸਮੇਤ ਉਸ ਦੇ ਛੋਟੇ ਭਰਾ ਅਤੇ ਜਥੇਬੰਦੀ ਦੇ ਲਾਚਿੰਗ ਕਮਾਂਡਰ ਸ਼ਾਹਿਦ ਲਤੀਫ, ਡਿਪਟੀ ਚੀਫ ਭਰਾ ਮੁਫਤੀ ਅਬਦੁਲ ਰਾਊਫ ਅਤੇ ਕਾਸਿਫ ਜਾਨ ਅਜੇ ਤਕ ਐੱਨ. ਆਈ. ਏ. ਦੀ ਗ੍ਰਿਫਤ ਤੋਂ ਬਾਹਰ ਹਨ ਜੋ ਕਿ ਸਾਰੇ ਪਾਕਿਸਤਾਨ ਦੇ ਰਹਿਣ ਵਾਲੇ ਹਨ। ਅਦਾਲਤ ਇਨ੍ਹਾਂ ਚਾਰੋਂ ਮੁਲਜ਼ਮਾਂ ਨੂੰ ਭਗੌੜਾ ਘੋਸ਼ਿਤ ਕਰ ਚੁੱਕੀ ਹੈ।
ਜਾਖੜ ਦੇ ਪਿੰਡ ਵਿਚ ਗਰਜੇ ਸੁਖਬੀਰ, ਕਿਹਾ ਹਿੰਮਤ ਹੈ ਤਾਂ ਰੋਕ ਕੇ ਦਿਖਾਓ
NEXT STORY