ਚੰਡੀਗ਼ੜ੍ਹ : ਅਧਿਆਪਕ ਦਿਵਸ ਦੇ ਮੌਕੇ ’ਤੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ 7ਵਾਂ ਪੇਅ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਵੀਡੀਓ ਸੰਦੇਸ਼ ਰਾਹੀਂ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਹੋਇਆ ਅਧਿਆਪਕਾਂ ਲਈ ਤਿੰਨ ਵੱਡੇ ਐਲਾਨ ਕੀਤੇ ਹਨ। ਪਹਿਲੇ ਐਲਾਨ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਗੈਸਟ ਫੈਕਿਲਟੀ ਅਧਿਆਪਕ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਦੂਜੇ ਐਲਾਨ ਵਿਚ ਮੁੱਖ ਮੰਤਰੀ ਆਖਿਆ ਹੈ ਕਿ ਪੰਜਾਬ ਦੇ ਸਾਰੇ ਕਾਲਜਾਂ ਯੂਨੀਵਰਸਿਟੀਆਂ ਵਿਚ ਯੂ. ਜੀ. ਸੀ. ਦੇ 7ਵੇਂ ਪੇਅ ਕਮਿਸ਼ਨ ਨੂੰ ਲਾਗੂ ਕੀਤਾ ਜਾ ਰਿਹਾ, ਇਸ ਦੀਆਂਸਾਰੀਆਂ ਸ਼ਰਤਾਂ ਲਾਗੂ ਹੋਣਗੀਆਂ। ਇਹ ਪੇਅ ਕਮਿਸ਼ਨ 1 ਅਕਤੂਬਰ 2022 ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ
ਤੀਜੇ ਐਲਾਨ ਵਿਚ ਆਖਿਆ ਗਿਆ ਹੈ ਕਿ ਜਿਹੜੇ ਗੈਸਟ ਫੈਕਿਲਟੀ ਅਧਿਆਪਕ ਪਿਛਲੇ 18-20 ਸਾਲਾਂ ਤੋਂ ਪੜ੍ਹਾਅ ਰਹੇ ਹਨ, ਉਨ੍ਹਾਂ ਦੇ ਮਾਣ ਸਨਮਾਨ ਅਤੇ ਭੱਤੇ ਵਿਚ ਵਾਧਾ ਕੀਤਾ ਜਾਵੇਗਾ, ਇਨ੍ਹਾਂ ਸਾਰਿਆਂ ਦਾ ਨੋਟੀਫਿਕੇਸ਼ਨ ਬਹੁਤ ਜਲਦ ਜਾਰੀ ਕਰ ਦਿੱਤਾ ਜਾਵੇਗਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹਨ। ਪੰਜਾਬ ਦਾ ਭਵਿੱਖ ਅਤੇ ਨੀਹਾਂ ਮਜ਼ਬੂਤ ਕਰਨ ਵਿਚ ਅਧਿਆਪਕ ਅਹਿਮ ਯੋਗਦਾਨ ਪਾ ਰਹੇ ਹਨ। ਲਿਹਾਜ਼ਾ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਗਨੀ ਵੀਰ ਯੋਜਨਾ ਤਹਿਤ ਭਰਤੀ ਲਈ ਆਏ 20 ਸਾਲਾ ਨੌਜਵਾਨ ਦੀ ਟਰਾਇਲ ਦੌਰਾਨ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅੰਮ੍ਰਿਤਸਰ-ਗੁਰਦਾਸਪੁਰ ਹਾਈਵੇਅ 'ਤੇ ਟਰਾਲੇ ’ਚੋਂ ਮਿਲੀ ਡਰਾਈਵਰ ਦੀ ਲਾਸ਼, ਪੁਲਸ ਵੱਲੋਂ ਹੈਰਾਨੀਜਨਕ ਖ਼ੁਲਾਸਾ
NEXT STORY