ਫਗਵਾੜਾ, (ਜਲੋਟਾ)- ਸਰਕਾਰੀ ਸਕੂਲਾਂ 'ਚ ਪੜ੍ਹਾਉਂਦੇ ਸਮੂਹ ਅਧਿਆਪਕ ਵਰਗ ਵੱਲੋਂ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਆਪਣੀਆਂ ਹੋਰ ਹੱਕੀ ਮੰਗਾਂ ਨੂੰ ਲੈ ਕੇ ਬੀ. ਪੀ. ਈ. ਓ. ਦਫਤਰ ਫਗਵਾੜਾ ਦੇ ਮੇਨ ਗੇਟ 'ਤੇ ਅਣਮਿੱਥੇ ਸਮੇਂ ਲਈ ਬੀਤੇ ਦਿਨ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਦੂਸਰੇ ਦਿਨ ਵੀ ਜਾਰੀ ਰੱਖੀ ਗਈ।
ਅੱਜ ਭੁੱਖ ਹੜਤਾਲ ਤੇ ਬੈਠੇ ਅਧਿਆਪਕਾਂ ਮੈਡਮ ਮਨਜੀਤ ਕੌਰ, ਉਰਮਿਲਾ ਦੇਵੀ ਤੇ ਕਮਲਦੀਪ ਕੌਰ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਉਨ੍ਹਾਂ ਨੂੰ ਸਰਕਾਰ ਵੱਲੋਂ ਤਨਖਾਹਾਂ ਦੀ ਅਦਾਇਗੀ ਨਹੀਂ ਹੋਈ, ਜਿਸ ਕਰ ਕੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ ਇਸ ਤੋਂ ਦੁਖੀ ਹੋ ਕੇ ਉਨ੍ਹਾਂ ਲੜੀਵਾਰ ਭੁੱਖ ਹੜਤਾਲ ਅੰਦੋਲਨ ਕਰਨ ਦਾ ਫੈਸਲਾ ਲਿਆ ਹੈ। ਇਸ ਮੌਕੇ ਅੰਦੋਲਨਕਾਰੀਆਂ ਨੂੰ ਹਮਾਇਤ ਦੇਣ ਪੁੱਜੇ ਮਾਸਟਰ ਸਤਵੰਤ ਟੂਰਾ, ਸਾਧੂ ਸਿੰਘ ਜੱਸਲ, ਕਰਨੈਲ ਸੰਧੂ ਤੇ ਸੋਢੀ ਰਾਮ ਭਬਿਆਣਾ ਤੋਂ ਇਲਾਵਾ ਜਸਬੀਰ ਸਿੰਘ ਸੈਣੀ, ਅਜੇ ਕੁਮਾਰ, ਦਲਜੀਤ ਸੈਣੀ, ਪਰਮਜੀਤ ਸਿੰਘ ਚੌਹਾਨ, ਪਰਿਮੰਦਰ ਪਾਲ ਸਿੰਘ, ਮਨੀਸ਼ ਰਣਦੇਵ, ਤੀਰਥ ਸਿੰਘ, ਜਗਦੀਸ਼ ਸਿੰਘ ਅਤੇ ਗੌਰਵ ਰਾਠੌਰ ਆਦਿ ਨੇ ਕਿਹਾ ਕਿ ਅਧਿਆਪਕਾਂ ਦੀਆਂ ਹੋਰ ਮੰਗਾਂ 'ਚ ਬੀ. ਐੱਡ. ਅਧਿਆਪਕਾਂ ਲਈ ਬਰਿਜ ਕੋਰਸ ਦਾ ਜਾਰੀ ਕੀਤਾ ਫਰਮਾਨ ਵਾਪਸ ਲੈਣਾ ਵੀ ਸ਼ਾਮਲ ਹੈ।
ਵੱਖ-ਵੱਖ ਆਗੂਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੋਈ ਵੀ ਸਿੱਖਿਆ ਵਿਭਾਗ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਹੜਤਾਲੀ ਅਧਿਆਪਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ, ਜਿਸ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਅਧਿਆਪਕਾਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਤਾੜਨਾ ਕੀਤੀ ਕਿ ਜੇਕਰ ਜਲਦੀ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਹੜਤਾਲ ਮੰਗਾਂ ਪੂਰੀਆਂ ਹੋਣ ਤਕ ਲਗਾਤਾਰ ਜਾਰੀ ਰੱਖੀ ਜਾਵੇਗੀ।
ਇਸ ਮੌਕੇ ਸੁਰਿੰਦਰ ਕੁਮਾਰ, ਚੰਦਨ ਕੁਮਾਰ, ਮਨਿੰਦਰ ਕੌਰ, ਸੁਰਿੰਦਰ ਸਿੰਘ, ਅਨੂੰ ਧੀਰ, ਕਮਲੇਸ਼ ਰਾਣੀ, ਬਬੀਤਾ, ਵਿਨੀਤਾ, ਰਜਨੀ, ਰੀਟਾ, ਰੇਨੂੰ, ਰੀਤੂ ਵਰਮਾ, ਹਿਮਾਨੀ ਰਾਏ, ਪ੍ਰਭਜੀਤ ਕੌਰ, ਪ੍ਰਵੀਨ, ਅੰਜਲੀ ਵਾਲੀਆ, ਸੀਮਾ ਸੈਣੀ, ਸ਼ਮਾ ਰਾਣੀ, ਰੀਟਾ ਜੱਸਲ, ਨੀਤਾ ਰਾਣੀ, ਕਿਰਨ ਸ਼ਰਮਾ, ਬਲਵਿੰਦਰ ਕੌਰ, ਅਮਨਦੀਪ ਆਦਿ ਹਾਜ਼ਰ ਸਨ।
ਖੂੰਖਾਰ ਕੁੱਤਿਆਂ ਵੱਲੋਂ ਹਮਲਾ, 18 ਭੇਡਾਂ ਦੀ ਮੌਤ
NEXT STORY