ਖੰਨਾ (ਬਿਪਨ) : ਪੰਜਾਬ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਸ਼ਾਨਦਾਰ ਲਿਆਉਣ ਵਾਲੇ ਅਧਿਆਪਕਾਂ ਨੂੰ ਸ਼ੁੱਕਰਵਾਰ ਨੂੰ ਰਾਮਗੜ੍ਹੀਆ ਭਵਨ 'ਚ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਹਾਲਾਂਕਿ ਗਰਮੀ ਹੋਣ ਕਾਰਨ ਕਈ ਅਧਿਆਪਕ ਇਨ੍ਹਾਂ ਪ੍ਰਸ਼ੰਸਾ ਪੱਤਰਾਂ ਨਾਲ ਹਵਾ ਝੱਲਣ ਲੱਗ ਪਏ। ਜ਼ਿਲਾ ਲੁਧਿਆਣਾ ਦੇ ਕਰੀਬ 3500 ਅਧਿਆਪਕਾਂ ਨੂੰ ਇਹ ਸਨਮਾਨ ਦਿੱਤਾ ਗਿਆ। ਇਸ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ 'ਚ ਸਾਰੇ ਅਧਿਆਪਕ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਸਿਰਫ 100 ਫੀਸਦੀ ਨਤੀਜਾ ਲਿਆਉਣ ਵਾਲੇ ਹੀ ਨਹੀਂ, ਸਗੋਂ ਬਾਕੀ ਅਧਿਆਪਕ ਵੀ ਪੂਰੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਕਾਰਨ ਹੀ ਅੱਜ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਪੱਧਰ ਉੱਚਾ ਉੱਠਿਆ ਹੈ।
ਪ੍ਰਸ਼ੰਸਾ ਪੱਤਰ ਨਾਲ ਹਵਾ ਝੱਲਦੇ ਦਿਖੇ ਅਧਿਆਪਕ
ਇਸ ਸਨਮਾਨ ਸਮਾਰੋਹ ਦੌਰਾਨ ਗਰਮੀ ਅਤੇ ਬਦ ਇੰਤਜ਼ਾਮੀ ਕਾਰਨ ਸਨਮਾਨ ਵਜੋਂ ਮਿਲੇ ਪ੍ਰਸ਼ੰਸਾ ਪੱਤਰਾਂ ਨਾਲ ਹੀ ਕਈ ਅਧਿਆਪਕ ਗਰਮੀ ਤੋਂ ਬਚਣ ਲਈ ਹਵਾ ਝੱਲਦੇ ਹੋਏ ਦਿਖਾਈ ਦਿੱਤੇ। ਉੱਥੇ ਹੀ ਗਰਮੀ ਜ਼ਿਆਦਾ ਹੋਣ ਕਾਰਨ ਕ੍ਰਿਸ਼ਨ ਕੁਮਾਰ ਵੀ ਮੀਡੀਆ ਨਾਲ ਜ਼ਿਆਦਾ ਗੱਲਬਾਤ ਕੀਤੇ ਬਿਨਾਂ ਹੀ ਉੱਥੋਂ ਚਲੇ ਗਏ।
ਰੇਡ ਕਰਨ ਪੁੱਜੇ ਸਬ-ਇੰਸਪੈਕਟਰ ਨੂੰ ਚਾੜ੍ਹਿਆ ਕੁਟਾਪਾ, ਪੁਲਸ ਪਾਰਟੀ ਨੂੰ ਵੀ ਬੰਨ੍ਹਿਆ
NEXT STORY