ਬਾਘਾਪੁਰਾਣਾ (ਰਾਕੇਸ਼) - ਟੈਕਨੀਕਲ ਸਰਵਿਸਜ ਯੂਨੀਅਨ ਦੀ ਮੀਟਿੰਗ ਪ੍ਰਧਾਨ ਕਮਲੇਸ਼ ਕੁਮਾਰ ਨੇ ਕੀਤੀ ਜਿਸ ਵਿਚ ਸਟੇਟ ਕਮੇਟੀ ਆਗੂ ਰਛਪਾਲ ਸਿੰਘ ਡੇਮਰੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੀਟਿੰਗ ਦੀ ਕਾਰਵਾਈ ਰਿਪੋਰਟ ਜਾਰੀ ਕਰਦਿਆ ਸਕੱਤਰ ਜਗਤਾਰ ਸਿੰਘ ਖਾਈ, ਕਮਲੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਵਲੋਂ ਬਠਿੰਡਾ ਥਰਮਲ ਦੇ ਚਾਰੇ ਯੂਨਿਟ ਅਤੇ ਰੋਪੜ ਥਰਮਲ ਦੇ 2 ਯੁਨਿਟ 1 ਜਨਵਰੀ ਤੋਂ ਮੁਕੰਮਲ ਬੰਦ ਕਰ ਦਿੱਤੇ ਹਨ। ਇਸ ਫੈਸਲੇ ਨਾਲ ਜਿਥੇ 3800 ਕਾਮੇ ਬੇਰੁਜ਼ਗਾਰ ਹਨ। ਉਥੇ ਥਰਮਲ ਬੰਦ ਹੋਣ ਨਾਲ ਬਿਜਲੀ ਮਹਿੰਗੀ ਹੋਵੇਗੀ ਸਰਕਾਰ ਵਲੋ ਇਹ ਫੈਸਲੇ ਲਗਾਤਾਰ ਪ੍ਰਾਈਵੇਟ ਕੰਪਨੀਆਂ ਨੂੰ ਖੁਸ਼ ਕਰਨ ਲਈ ਕੀਤੇ ਜਾ ਰਹੇ ਹਨ। ਨਿੱਜੀਕਰਨ ਦੀ ਇਸ ਪਾਲਸੀ ਨੂੰ ਲਾਗੂ ਕਰਨ ਲਈ ਟੀ. ਐਸ. ਯੂ. ਦੇ 7 ਆਗੂਆਂ ਨੂੰ ਡਿਸਮਿਸ ਕੀਤਾ ਹੋਇਆ ਹੈ। ਆਗੂਆਂ ਨੇ ਮੰਗ ਕੀਤੀ ਕਿ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਸਰਕਾਰ ਵਾਪਸ ਲਵੇ। ਪਾਵਰ ਕਾਰਪੋਰੇਸ਼ਨ ਵਿਚੋ ਛਾਂਟੀ ਕੀਤੇ ਠੇਕਾ ਕਾਮਿਆਂ ਨੂੰ ਬਹਾਲ ਕੀਤਾ ਜਾਵੇ ਨਵੀਂ ਅਤੇ ਰੈਗੂਲਰ ਭਰਤੀ ਕੀਤੀ ਜਾਵੇ। ਡੀ.ਏ. 2011 ਤੋਂ ਪਿਛਲੇ ਸਕੇਲਾਂ ਕਾ ਏਰੀਅਰ 2011 ਤੋਂ ਦਿੱਤਾ ਜਾਵੇ। 1=1=16 ਤੋਂ ਨਵੇ ਸਕੇਲਾਂ ਦੀ ਸੁਧਾਈ ਦੋ ਧਿਰੀ ਗੱਲ ਬਾਤ ਰਾਹੀ ਹੱਲ ਕਰਾਉਣ ਲਈ ਟੀ. ਐਸ. ਯੂ ਵਲੋ ਤਿਖੇ ਸੰਘਰਸ਼ ਦਾ ਐਲਾਨ ਕੀਤਾ। ਜਿਸ ਦੀ ਕੜੀ ਵਜੋ 16 ਜਨਵਰੀ ਨੂੰ ਮੰਡਲ ਪੱਧਰ ਤੇ ਪੰਜਾਬ ਸਰਕਾਰ ਅਤੇ ਪਾਵਰਕਾਰਪੋਰੇਸ਼ਨ ਦੀ ਮਨੇਜਮੈਟਾਂ ਦੇ ਬੁੱਤ ਸਾੜੇ ਜਾਣਗੇ ਅਤੇ ਬਾਜ਼ਾਰ ਵਿਚ ਮਾਰਚ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਸਵਰਨ ਸਿੰਘ ਅੋਲਖ, ਸਮਾਲਸਰ ਦੇ ਪ੍ਰਧਾਨ ਸਤਿੰਦਰ ਨਰਾਇਣ ਆਦਿ ਵਰਕਰਾਂ ਨੇ ਹਿੱਸਾ ਲਿਆ। ਇਹ ਜਾਣਕਾਰੀ ਜਗਤਾਰ ਸਿੰਘ ਨੇ ਦਿੱਤੀ।
ਪੁੱਤਰ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਚਰਨਜੀਤ ਚੱਢਾ
NEXT STORY