ਨਵੀਂ ਦਿੱਲੀ — ਤੇਲੰਗਾਨਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜ਼ੋਰਾਂ-ਸ਼ੋਰਾਂ 'ਤੇ ਹਨ। ਇਸ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਜ਼ਾਮਾਬਾਦ ਅਤੇ ਮਹਿਬੂਬਨਗਰ 'ਚ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਜ਼ਿਕਰਯੋਗ ਹੈ ਕਿ ਰਾਜ 'ਚ 7 ਦਸੰਬਰ ਨੂੰ ਵੋਟਿੰਗ ਹੋਵੇਗੀ।
ਰਾਜਨਾਥ ਬੀਕਾਨੇਰ ਦੌਰੇ 'ਤੇ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ 27 ਨਵੰਬਰ (ਅੱਜ) ਨੂੰ ਚੋਣ ਪ੍ਰਚਾਰ ਲਈ ਬੀਕਾਨੇਰ ਜਾਣਗੇ ਅਤੇ ਨੋਖਾ 'ਚ ਚੁਣਾਵੀ ਸਭਾ ਨੂੰ ਸੰਬੋਧਿਤ ਕਰਨਗੇ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਬੀ. ਜੇ. ਪੀ. ਉਮੀਦਵਾਰ ਬਿਹਾਰੀ ਲਾਲ ਦੇ ਸਮਰਥਨ 'ਚ ਸਭਾ ਨੂੰ ਸੰਬੋਧਿਤ ਕਰਨਗੇ। ਰਾਜ 'ਚ ਵਿਧਾਨ ਸਭਾ ਲਈ 7 ਦਸੰਬਰ ਨੂੰ ਮਤਦਾਨ ਹੋਵੇਗਾ।
ਭਾਜਪਾ ਜਾਰੀ ਕਰੇਗੀ ਆਪਣਾ ਘੋਸ਼ਣਾ-ਪੱਤਰ

ਰਾਜਸਥਾਨ ਦੀ ਸੱਤਾਧਾਰੀ ਪਾਰਟੀ ਮੰਗਲਵਾਰ ਨੂੰ ਆਪਣਾ ਘੋਸ਼ਣਾ ਪੱਤਰ ਜਾਰੀ ਕਰੇਗੀ। ਵਿੱਤ ਮੰਤਰੀ ਅਰੁਣ ਜੇਟਲੀ ਮੰਗਲਵਾਰ ਨੂੰ ਪਾਰਟੀ ਦਾ ਸੰਕਲਪ ਪੱਤਰ ਜਾਰੀ ਕਰਨਗੇ। ਉਥੇ ਦੂਜੇ ਪਾਸੇ ਕਾਂਗਰਸ ਆਪਣਾ ਘੋਸ਼ਣਾ ਪੱਤਰ ਬੁੱਧਵਾਰ ਨੂੰ ਜਾਰੀ ਕਰੇਗੀ। ਰਾਜਸਥਾਨ 'ਚ 7 ਦਸੰਬਰ ਤੋਂ ਚੋਣਾਂ ਹੋਣਗੀਆਂ ਅਤੇ 11 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ।
ਜੰਮੂ ਕਸ਼ਮੀਰ 'ਚ ਚੌਥੇ ਪੜਾਅ ਦੀ ਵੋਟਿੰਗ ਅੱਜ

ਪੰਚਾਇਤੀ ਚੋਣਾਂ ਦੇ ਚੌਥੇ ਪੜਾਅ ਲਈ ਅੱਜ ਵੋਟਿੰਗ ਹੋਵੇਗੀ। ਮਤਦਾਨ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਹੋਵੇਗਾ। ਇਹ ਚੋਣਾਂ ਜੰਮੂ ਕਸ਼ਮੀਰ ਦੇ 16 ਜ਼ਿਲਿਆਂ ਜਿਨ੍ਹਾਂ 'ਚ ਜੰਮੂ ਸੰਭਾਗ ਦੇ 8 ਅਤੇ ਕਸ਼ਮੀਰ ਸੰਭਾਗ ਦੇ 8 ਜ਼ਿਲੇ ਸ਼ਾਮਲ ਹਨ।
ਮਾਇਆਵਤੀ ਰਾਜਸਥਾਨ 'ਚ ਕਰੇਗੀ ਜਨ ਸਭਾਵਾਂ

ਬਸਪਾ ਪ੍ਰਮੁੱਖ ਮਾਇਆਵਤੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ 'ਚ 2 ਸਭਾਵਾਂ ਕਰੇਗੀ। ਬਸਪਾ ਪ੍ਰਧਾਨ ਦੀ ਪਹਿਲੀ ਜਨਸਭਾ ਝੁੰਝਨੂ ਬੁਹਾਨਾ ਦੇ ਹਾਈ ਸਕੂਲ ਦੇ ਖੇਡ ਮੈਦਾਨ 'ਚ ਹੋਵੇਗੀ। ਇਸ ਤੋਂ ਬਾਅਦ ਦੂਜੇ ਚੁਣਾਵੀ ਜਨਸਭਾ ਜੈਪੁਰ ਦੇ ਬਿਲੌਚੀ ਓਮੇਰ ਸਥਿਤ ਰਾਜ ਸੀਨੀਅਰ ਉਪਧਿਆਇ ਸੰਸਕ੍ਰਿਤ ਸਕੂਲ 'ਚ ਹੋਵੇਗੀ।
ਸ਼ਾਹ ਉਦੈਪੁਰ 'ਚ ਕਰਨਗੇ ਰੋਡ ਸ਼ੋਅ

ਬੀ. ਜੇ. ਪੀ. ਪ੍ਰਧਾਨ ਅਮਿਤ ਸ਼ਾਹ ਅੱਜ ਰਾਜਸਥਾਨ ਦੇ ਉਦੈਪੁਰ ਸ਼ਹਿਰ 'ਚ ਰੋਡ ਸ਼ੋਅ ਕਰਨਗੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਸ਼ਾਹ ਸਵੇਰੇ 11 ਵਜੇ ਜਾਲੋਰ, ਓਹੋਰ ਅਤੇ ਭੀਨਮਾਲ ਖੇਤਰ ਦੇ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਵਿਸ਼ਾਲ ਜਨ ਸਭਾ ਨੂੰ ਸੰਬੋਧਿਤ ਕਰਨਦੇ। ਮੁੱਖ ਮੰਤਰੀ ਵਸੁੰਧਰਾ ਰਾਜੇ 'ਚ ਇਸ 'ਚ ਸ਼ਾਮਲ ਹੋਵੇਗੀ।
ਅੱਜ ਭਾਰਤ 'ਚ ਲਾਂਚ ਹੋਵੇਗਾ ਹੁਵਾਵੇ ਮੇਟ 20 ਪ੍ਰੋ

ਚੀਨੀ ਸਮਾਰਟਫੋਨ ਮੇਕਰ ਹੁਵਾਵੇ ਅੱਜ ਭਾਰਤ 'ਚ ਆਪਣੀ ਫਲੈਗਸ਼ਿਪ ਸਮਾਰਟਫੋਨ ਮੇਟ 20 ਪ੍ਰੋ ਨੂੰ ਲਾਂਚ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਦੌਰਾਨ ਆਪਣਾ ਸਭ ਤੋਂ ਮਹਿੰਗਾ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦੀ ਮੰਨਿਏ ਤਾਂ ਹਾਈ ਐਂਡ ਪੋਰਸ਼ੇ ਡਿਜ਼ਾਈਨ ਹੁਵਾਵੇ ਮੇਟ 20 ਪ੍ਰੋ ਨੂੰ ਵੀ ਲਾਂਚ ਕਰੇਗੀ। ਪੋਰੇਸ਼ ਡਿਜ਼ਾਈਨ ਹੁਵਾਵੇ ਮੇਟ20 ਆਰ.ਐੱਸ. ਅਜੇ ਤੱਕ ਕੰਪਨੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ। ਫੋਨ ਦੀ ਕੀਮਤ 1,44,000 ਰੁਪਏ ਹੈ ਉੱਥੇ ਬੇਸ ਵੇਰੀਐਂਟ ਦੀ ਕੀਮਤ 1,78,000 ਰੁਪਏ ਹੈ ਜੋ 512ਜੀ.ਬੀ. ਸਟੋਰੇਜ਼ 'ਚ ਆਉਂਦਾ ਹੈ।
ਰੰਧਾਵਾ ਨੇ ਕੋਰੀਡੋਰ ਨੀਂਹ ਪੱਥਰ 'ਤੇ ਲਾਈ ਕਾਲੀ ਟੇਪ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY