ਚੰਡੀਗੜ੍ਹ (ਪਾਲ) : ਐਤਵਾਰ ਪਏ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਦਿਨ ਪਹਿਲਾਂ ਤਕ ਦਿਨ ਦਾ ਤਾਪਮਾਨ 35 ਡਿਗਰੀ ਤਕ ਸੀ। ਐਤਵਾਰ ਪਏ ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸਵੇਰੇ 8.30 ਵਜੇ ਤੋਂ ਸ਼ਾਮ 5.30 ਵਜੇ ਤਕ ਸ਼ਹਿਰ ਵਿਚ 18.1 ਮਿਲੀਮੀਟਰ (ਐੱਮ. ਐੱਮ.) ਮੀਂਹ ਦਰਜ ਕੀਤਾ ਗਿਆ ਹੈ। ਸਵੇਰੇ 7 ਵਜੇ ਸ਼ੁਰੂ ਹੋਇਆ ਮੀਂਹ ਦੁਪਹਿਰ 12 ਵਜੇ ਤਕ ਜਾਰੀ ਰਿਹਾ।

ਇਹ ਵੀ ਪੜ੍ਹੋ- ਸੱਪ ਦੇ ਡੰਗਣ ਦਾ ਝਾੜ-ਫੂਕ ਕਰ ਕੇ ਇਲਾਜ ਕਰਨ ਵਾਲੇ ਤਾਂਤਰਿਕ ਦੀ ਹੋਈ ਛਿੱਤਰ-ਪਰੇਡ
ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਦੀਆਂ ਸੰਭਾਵਨਾਵਾਂ ਸਨ ਪਰ ਮੀਂਹ ਨਹੀਂ ਪੈ ਰਿਹਾ ਸੀ। ਇਸ ਲਈ ਇਸ ਮੀਂਹ ਨੇ ਮੌਸਮ ਠੰਡਾ ਕਰਨ ਦਾ ਕੰਮ ਕੀਤਾ ਹੈ। ਮੀਂਹ ਦਾ ਆਉਣ ਵਾਲੇ ਦਿਨਾਂ ਵਿਚ ਅਸਰ ਤਾਪਮਾਨ ’ਤੇ ਦੇਖਣ ਨੂੰ ਮਿਲੇਗਾ। ਆਉਣ ਵਾਲੇ ਦਿਨਾਂ ਵਿਚ ਦਿਨ ਦਾ ਤਾਪਮਾਨ 29 ਤੋਂ 31 ਡਿਗਰੀ ਤਕ ਰਹਿ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਤਕ ਰਹਿ ਸਕਦਾ ਹੈ। ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਜੋ ਮੀਂਹ ਪਿਆ ਹੈ, ਉਹ ਵੈਸਟਰਨ ਡਿਸਟਰਬੈਂਸ ਦਾ ਅਸਰ ਸੀ। ਆਉਣ ਵਾਲੇ ਦਿਨਾਂ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਤਾਪਮਾਨ ਸਥਿਰ ਰਹੇਗਾ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ
ਅੱਗੇ ਇਹੋ ਜਿਹਾ ਰਹੇਗਾ ਮੌਸਮ
► ਸੋਮਵਾਰ ਵੀ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।
► ਮੰਗਲਵਾਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।
► ਬੁੱਧਵਾਰ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਅਤੇ ਘੱਟੋ-ਘੱਟ 26 ਡਿਗਰੀ ਹੋ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en&pli=1
For IOS:- https://apps.apple.com/in/app/id538323711
ਕੋਰੀਅਰ ਬੁਆਏ ਦੀ ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ, ਇੰਝ ਬਚੀ ਵਾਲ-ਵਾਲ ਜਾਨ
NEXT STORY