ਜਲੰਧਰ (ਸ਼ੌਰੀ) : ਸੱਪ ਦੇ ਕੱਟਣ ਤੋਂ ਬਾਅਦ ਸਿਵਲ ਹਸਪਤਾਲ ’ਚ ਇਲਾਜ ਅਧੀਨ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਝਾੜ-ਫੂਕ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਹਸਪਤਾਲ ਵਿਚ ਤਾਇਨਾਤ ਪੈਸਕੋ ਦੇ ਸੁਰੱਖਿਆ ਇੰਚਾਰਜ ਯਸ਼ਪਾਲ ਸਿੰਘ ਨੇ ਕਾਬੂ ਕੀਤਾ। ਕਾਬੂ ਕੀਤੇ ਗਏ ਮੁਲਜ਼ਮ ਨੇ ਮੰਨਿਆ ਕਿ ਉਹ ਸੱਪ ਦੇ ਡੰਗੇ ਲੋਕਾਂ ਦਾ ਝਾੜ-ਫੂਕ ਕਰਵਾ ਕੇ ਉਨ੍ਹਾਂ ਨੂੰ ਠੀਕ ਕਰਵਾ ਸਕਦਾ ਹੈ। ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਉਸ ਦੀ ਛਿੱਤਰ-ਪਰੇਡ ਕੀਤੀ।
ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ
ਜਾਣਕਾਰੀ ਅਨੁਸਾਰ ਇਕ ਔਰਤ ਨੂੰ ਸੱਪ ਨੇ ਡੰਗਿਆ ਸੀ, ਉਸਨੂੰ ਵਿਗੜੀ ਹੋਈ ਹਾਲਤ ’ਚ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਲੈ ਕੇ ਆਏ ਸਨ। ਡਾਰਟਰਾਂ ਨੇ ਉਕਤ ਔਰਤ ਨੂੰ ਇਲਾਜ ਦੇ ਲਈ ਆਈ. ਸੀ. ਯੂ. ਵਾਰਡ 'ਚ ਸ਼ਿਫਟ ਕੀਤਾ ਸੀ ਪਰ ਹਸਪਤਾਲ ’ਚ ਕੁਝ ਦਿਨਾਂ ਤੋਂ ਸਰਗਰਮ ਇਕ ਠੱਗ, ਜਿਸ ਨੇ ਤਾਂਤਰਿਕ ਹੋਣ ਦਾ ਬਹਾਨਾ ਬਣਾ ਕੇ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਜਾਲ ’ਚ ਫਸਾ ਲਿਆ। ਖੁਦ ਨੂੰ ਤਾਂਤਰਿਕ ਦੱਸਣ ਵਾਲੇ ਵਿਅਕਤੀ ਨੇ ਔਰਤ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਕੌਣ ਜਾਣਦਾ ਹੈ ਕਿ ਔਰਤ ਹਸਪਤਾਲ ’ਚ ਠੀਕ ਹੋਵੇਗੀ ਜਾਂ ਨਹੀਂ, ਪਰ ਉਸਦਾ ਗੁਰੂ ਜੋ ਇਕ ਮਹਾਨ ਤਾਂਤਰਿਕ ਹੈ, ਸੱਪ ਦੇ ਡੰਗੇ ਹੋਏ ਮਰੀਜ਼ਾਂ ਨੂੰ ਝਾੜ-ਫੂਕ ਕਰ ਕੇ ਕੁਝ ਘੰਟਿਆਂ ’ਚ ਹੀ ਠੀਕ ਕਰ ਦਿੰਦਾ ਹੈ।
ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ
ਪਰਿਵਾਰਕ ਮੈਂਬਰ ਉਸ ਦੀਆਂ ਗੱਲਾਂ 'ਚ ਆ ਗਏ ਤਾਂ ਤਾਂਤਰਿਕ ਨੇ ਫ੍ਰੀ ਸੇਵਾ ਦਾ ਝਾਂਸਾ ਦਿੱਤਾ ਪਰ ਜਿਵੇਂ ਹੀ ਉਹ ਆਪਣੇ ਗੁਰੂ ਨਾਲ ਹਸਪਤਾਲ ਦੇ ਟਰੌਮਾ ਵਾਰਡ ’ਚ ਪਹੁੰਚਿਆ ਤਾਂ ਉਸ ਨੇ ਔਰਤ ਦੇ ਪਰਿਵਾਰ ਤੋਂ 1000 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਅਤੇ ਔਰਤ ਦੇ ਪਰਿਵਾਰਕ ਮੈਂਬਰਾਂ ਤੇ ਲੋਕਾਂ ਨੇ ਗੁੱਸੇ ’ਚ ਆ ਕੇ ਤਾਂਤਰਿਕ ਦੀ ਛਿੱਤਰ-ਪਰੇਡ ਕਰ ਦਿੱਤੀ। ਗਲਤੀ ਮੰਨਣ 'ਤੇ ਕੋਈ ਸ਼ਿਕਾਇਤ ਨਾ ਮਿਲਣ ਕਾਰਨ ਇੰਚਾਰਜ ਯਸ਼ਪਾਲ ਸਿੰਘ ਨੇ ਤਾਂਤਰਿਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਤੋਂ ਲਿਖਤੀ ਮੁਆਫੀ ਲੈ ਕੇ ਦੁਬਾਰਾ ਹਸਪਤਾਲ ਆਉਣ ਤੋਂ ਇਨਕਾਰ ਕਰਨ ਦੀ ਸ਼ਰਤ ’ਤੇ ਰਿਹਾਅ ਕਰ ਦਿੱਤਾ।
ਇਹ ਵੀ ਪੜ੍ਹੋ- AG ਦਫ਼ਤਰ ਦੀ ਕਾਰਗੁਜ਼ਾਰੀ ਤੋਂ ਸਰਕਾਰ ਔਖੀ, ਪੰਜਾਬ ’ਚ ਜਲਦ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੀ ਉਮੀਦ
ਸੱਪ ਦੇ ਡੰਗਣ ਤੋਂ ਬਾਅਦ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਦਾ ਹੁੰਦਾ ਵਧੀਆ ਇਲਾਜ : ਡਾ. ਸਚਿਨ
ਉੱਥੇ ਹੀ ਸਿਵਲ ਹਸਪਤਾਲ 'ਚ ਤਾਇਨਾਤ ਡਾ. ਸਚਿਨ ਸ਼ਰਮਾ ਨੇ ਦੱਸਿਆ ਕਿ ਸੱਪ ਦੇ ਡੰਗਣ ਤੋਂ ਬਾਅਦ ਸਰਕਾਰੀ ਹਸਪਤਾਲ ’ਚ ਮਰੀਜ਼ਾਂ ਦਾ ਵਧੀਆ ਇਲਾਜ ਹੁੰਦਾ ਹੈ। ਅਜਿਹੇ ਮਰੀਜ਼ਾਂ ਨੂੰ ਸੱਪ ਦੇ ਜ਼ਹਿਰ ਵਿਰੋਧੀ ਟੀਕੇ ਲਗਾਏ ਜਾਂਦੇ ਹਨ। ਆਮ ਤੌਰ ’ਤੇ ਬਾਜ਼ਾਰ ’ਚ ਟੀਕੇ ਮਹਿੰਗੇ ਹੁੰਦੇ ਹਨ, ਜਦਕਿ ਅਜਿਹੇ ਮਰੀਜ਼ਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ’ਚ ਵੀ ਕਾਫੀ ਮਹਿੰਗਾ ਹੁੰਦਾ ਹੈ ਪਰ ਪੰਜਾਬ ਸਰਕਾਰ ਦੇ ਹੁਕਮਾਂ ਕਾਰਨ ਅਜਿਹੇ ਮਰੀਜ਼ਾਂ ਦੇ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਟੀਕੇ ਲੱਗਦੇ ਹਨ। ਮਰੀਜ਼ਾਂ ਨੂੰ ਲੋੜ ਪੈਣ ’ਤੇ ਵੈਂਟੀਲੇਟਰ ਮਸ਼ੀਨ ’ਤੇ ਰੱਖ ਕੇ ਉਨ੍ਹਾਂ ਦੀ ਜਾਨ ਬਚਾਈ ਜਾਂਦੀ ਹੈ। ਲੋਕਾਂ ਨੂੰ ਸੱਪ ਦੇ ਡੰਗਣ ਤੋਂ ਬਾਅਦ ਲੋਕ ਉਪਚਾਰਾਂ ਅਤੇ ਘਰੇਲੂ ਉਪਚਾਰਾਂ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਮਰੀਜ਼ ਦੀ ਹਾਲਤ ਵਿਗੜ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਦੋਹਰੇ ਕਤਲਕਾਂਡ ਨਾਲ ਫਿਰ ਕੰਬਿਆ ਲੁਧਿਆਣਾ, ਜਵਾਨ ਮੁੰਡਿਆਂ ਦਾ ਕਤਲ ਕਰ ਗੰਦੇ ਨਾਲੇ ਨੇੜੇ ਸੁੱਟੀਆਂ ਲਾਸ਼ਾਂ
NEXT STORY