ਬਟਾਲਾ, (ਬੇਰੀ)- ਕਾਰ ਤੇ ਟੈਂਪੋ ਦੀ ਹੋਈ ਟੱਕਰ ’ਚ ਇਕ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਇਕ ਟੈਂਪੋ ’ਤੇ ਸਵਾਰ ਹੋ ਕੇ ਕੁਝ ਲੋਕ ਬਾਬਾ ਬਕਾਲਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸੀ। ਜਦੋਂ ਇਨ੍ਹਾਂ ਦਾ ਟੈਂਪੋ ਆਦੋਵਾਲੀ ਪੁਲ ਨਹਿਰ ਦੇ ਕੋਲ ਪਹੁੰਚਿਆ ਤਾਂ ਕਾਰ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ ਟੈਂਪੋ ਸਵਾਰ ਲੋਕਾਂ ਵਿਚੋਂ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਧਨਜਲ ਕੁਮਾਰ ਪੁੱਤਰ ਮੁਰਤੀ ਰਾਮ ਵਾਸੀ ਛੱਤੀਸਗਡ਼੍ਹ, ਮਨੋਜ ਪੁੱਤਰ ਪਰਦੇਸੀ ਲਾਲ, ਦੁਗੇਸ਼ ਪੁੱਤਰ ਰਥਰਾਮ, ਪੁਸ਼ਪਾ ਕੁਮਾਰੀ ਪੁੱਤਰ ਲਖਣ, ਝੁਲਬਾਈ ਪਤਨੀ ਰਥਰਾਮ, ਆਰਤੀ ਪੁੱਤਰ ਰਘੁਬੀਰ, ਕਾਰਤਿਕ, ਗੰਗਾ ਬਾਈ, ਮੁਕੇਸ਼ ਕੁਮਾਰ ਪੁੱਤਰ ਰਥਰਾਮ, ਤੁਲੇਸ਼ਵਰ ਪ੍ਰਸ਼ਾਦ ਪੁੱਤਰ ਮਨੋਜ ਕੁਮਾਰ ਵਾਸੀ ਹਾਲ ਪਿੰਡ ਆਦੋਵਾਲੀ ਦੇ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਜ਼ਖਮੀ ਭੱਠੇ ’ਤੇ ਪਰੇਥ ਦਾ ਕੰਮ ਕਰਦੇ ਹਨ।
ਜਾਇਦਾਦ ਵਿਵਾਦ ਕਾਰਨ ਕੌਂਸਲਰ ’ਤੇ ਚਲਾਈਅਾਂ ਗੋਲੀਅਾਂ
NEXT STORY