ਬਟਾਲਾ/ਅੱਚਲ ਸਾਹਿਬ (ਬੇਰੀ, ਗੋਰਾ ਚਾਹਲ)-ਐਤਵਾਰ ਦੇਰ ਸ਼ਾਮ ਬਟਾਲਾ-ਜਲੰਧਰ ਰੋਡ ’ਤੇ ਸਥਿਤ ਪਿੰਡ ਮਿਸ਼ਰਪੁਰਾ ਨੇੜੇ ਇਕ ਤੇਜ਼ ਰਫਤਾਰ ਆਲਟੋ ਨੇ ਮੋਟਰਸਾਈਕਲ ਅਤੇ ਟਿੱਪਰ ਨੂੰ ਟੱਕਰ ਮਾਰ ਦਿੱਤੀ। ਇਸ ਦਰਦਨਾਕ ਸੜਕ ਹਾਦਸੇ ’ਚ ਕਾਰ ਸਵਾਰ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਮੈਂਬਰ ਤੇ ਪਿੰਡ ਦੀ ਇਕ ਢਾਈ ਸਾਲਾ ਬੱਚੀ ਦੀ ਹਸਪਤਾਲ ’ਚ ਮੌਤ ਹੋ ਗਈ ਅਤੇ ਇਕ ਹੋਰ ਬੱਚਾ ਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੈ। ਜਾਣਕਾਰੀ ਅਨੁਸਾਰ ਆਸ਼ੂ ਸਿੰਘ ਵਾਸੀ ਬਟਾਲਾ, ਸ਼ਿੰਦਰ ਕੌਰ ਪਤਨੀ ਸੋਹਣ ਸਿੰਘ, ਗਗਨਜੋਤ ਕੌਰ ਪਤਨੀ ਪਰਮਜੀਤ ਸਿੰਘ, ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਆਨ ਚਾਹਲ ਕਲਾਂ ਅਤੇ ਇਨ੍ਹਾਂ ਦੇ ਨਾਲ 2 ਬੱਚੇ ਆਲਟੋ ਗੱਡੀ ’ਚ ਸਵਾਰ ਹੋ ਕੇ ਬਟਾਲਾ ਤੋਂ ਇਕ ਵਿਆਹ ਪ੍ਰੋਗਰਾਮ ਦੇਖ ਕੇ ਜਦ ਪਿੰਡ ਮਿਸ਼ਰਪੁਰਾ ਦੇ ਨਜ਼ਦੀਕ ਪੈਟਰੋਲ ਪੰਪ ’ਤੇ ਪਹੁੰਚੇ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਤੇਜ਼ ਰਫਤਾਰ ਕਾਰ ਨੇ ਪਹਿਲਾਂ ਇਕ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰੀ ਅਤੇ ਬਾਅਦ ’ਚ ਮਹਿਤਾ ਤੋਂ ਬਟਾਲਾ ਸਾਈਡ ਨੂੰ ਆ ਰਹੇ ਇਕ ਟਿੱਪਰ ਨਾਲ ਜਾ ਟਕਰਾਈ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਇਸ ਕਾਰ ’ਚ ਸਵਾਰ ਆਸ਼ੂ ਸਿੰਘ, ਸ਼ਿੰਦਰ ਕੌਰ, ਗਗਨਜੋਤ ਕੌਰ, ਪਰਮਜੀਤ ਸਿੰਘ, ਸੀਰਤ ਦੀ ਮੌਤ ਹੋਈ ਹੈ, ਜਦਕਿ ਬੱਚਾ ਗੋਪਾਲ ਸਿੰਘ ਅਤੇ ਇਕ ਮੋਟਰਸਾਈਕਲ ਸਵਾਰ ਰਮਨਦੀਪ ਸਿੰਘ ਵਾਸੀ ਚਾਹਲ ਕਲਾ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈਣ ਉਪਰੰਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਅਮੀਰ ਬਣਨ ਦੇ ਲਾਲਚ ’ਚ ਠੱਗੇ ਗਏ ਲੋਕ, ਵਿਦੇਸ਼ੀ ਸ਼ੇਅਰ ਬ੍ਰੋਕਰ ਕੰਪਨੀ ਕਰੋੜਾਂ ਰੁਪਏ ਹੜੱਪ ਕੇ ਹੋਈ ਬੰਦ
CM ਮਾਨ ਨੇ ਪਰਿਵਾਰ ਨਾਲ ਜੱਦੀ ਪਿੰਡ ਸਤੌਜ ’ਚ ਮਨਾਇਆ ਲੋਹੜੀ ਦਾ ਤਿਉਹਾਰ
NEXT STORY