ਸੰਗਤ ਮੰਡੀ (ਮਨਜੀਤ) : ਬਠਿੰਡਾ–ਡੱਬਵਾਲੀ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਨਜ਼ਦੀਕ ਕਾਰ ਅਤੇ ਛੋਟੇ ਹਾਥੀ ਵਿਚਾਲੇ ਹੋਈ ਸਿੱਧੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੇਵਾ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਸੇਮਾ ਕਲਾਂ ਨੇ ਦੱਸਿਆ ਕਿ ਉਸ ਦਾ ਪਿਤਾ ਛਿੰਦਰ ਸਿੰਘ ਅਤੇ ਪਿੰਡ ਦੇ ਚਰਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਤੇ ਉਸ ਦੀ ਮਾਸੀ ਦਾ ਲੜਕਾ ਸਿਕੰਦਰ ਸਿੰਘ ਪੁੱਤਰ ਸੀਤ ਸਿੰਘ ਵਾਸੀ ਬੁਰਜ ਕਾਹਨ ਸਿੰਘ ਵਾਲਾ ਛੋਟੇ ਹਾਥੀ ’ਤੇ ਡੱਬਵਾਲੀ ਵਾਲੇ ਪਾਸਿਓਂ ਆ ਰਹੇ ਸਨ, ਜਦਕਿ ਕਾਰ ਸਵਾਰ ਵਕੀਲ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਸੰਗਰੀਆ ਮੰਡੀ, ਬਠਿੰਡਾ ਤੋਂ ਡੱਬਵਾਲੀ ਵਾਲੇ ਪਾਸੇ ਜਾ ਰਿਹਾ ਸੀ, ਜਦ ਦੋਵੇਂ ਵਾਹਨ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਕਾਰ ਚਾਲਕ ਨੇ ਅਚਾਨਕ ਹੀ ਸੜਕ ਦੀ ਦੂਸਰੀ ਸਾਈਡ ’ਤੇ ਛੋਟੇ ਹਾਥੀ ਨੂੰ ਸਿੱਧੀ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਮਾਮਲੇ ’ਤੇ ਬੋਲੇ CM ਮਾਨ, ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, ਪੜ੍ਹੋ Top 10
ਹਾਦਸੇ ਦਾ ਪਤਾ ਲੱਗਦਿਆਂ ਹੀ ਡੱਬਵਾਲੀ ਸਹਾਰਾ ਦਾ ਵਲੰਟੀਅਰ ਕੁਲਵੰਤ ਸਿੰਘ ਮੌਕੇ ’ਤੇ ਐਂਬੂਲੈਂਸ ਲੈ ਕੇ ਪਹੁੰਚਿਆ, ਜਿਸ ਨੇ ਛੋਟਾ ਹਾਥੀ ਸਵਾਰ ਤਿੰਨ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਛਿੰਦਰ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਸ ਵੱਲੋਂ ਮ੍ਰਿਤਕ ਛਿੰਦਰ ਸਿੰਘ ਦੇ ਲੜਕੇ ਸੇਵਾ ਸਿੰਘ ਦੇ ਬਿਆਨਾਂ ’ਤੇ ਕਾਰ ਚਾਲਕ ਵਕੀਲ ਸਿੰਘ ਪੁੱਤਰ ਭੋਲਾ ਸਿੰਘ ’ਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਸ ਵੱਲੋਂ ਮ੍ਰਿਤਕ ਛਿੰਦਰ ਸਿੰਘ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਦੀ ਨੌਜਵਾਨਾਂ ਲਈ ਵੱਡੀ ਪਹਿਲਕਦਮੀ, UPSC ਪ੍ਰੀਖਿਆਵਾਂ ਦੀ ਕੋਚਿੰਗ ਲਈ ਖੋਲ੍ਹੇਗੀ 8 ਕੇਂਦਰ
ਸਟੱਡੀ ਵੀਜ਼ਾ ਦੀ ਅਧੂਰੀ ਜਾਣਕਾਰੀ ਕਾਰਨ ਪੰਜਾਬੀਆਂ ਦਾ ਹਰ ਸਾਲ ਹੋ ਰਿਹੈ ਕਰੋੜਾਂ ਰੁਪਏ ਦਾ ਨੁਕਸਾਨ
NEXT STORY