ਲੁਧਿਆਣਾ (ਗਣੇਸ਼) : ਅਵਾਰਾ ਪਸ਼ੂਆਂ ਕਾਰਨ ਅਕਸਰ ਵੱਡੇ ਹਾਦਸੇ ਹੁੰਦੇ ਰਹਿੰਦੇ ਹਨ। ਕਈ ਵਾਰ ਤਾਂ ਇਨ੍ਹਾਂ ਹਾਦਸਿਆਂ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਉਣੀ ਪੈਂਦੀ ਹੈ। ਕੁੱਝ ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਦੇ 33 ਫੁੱਟੀ ਰੋਡ 'ਤੇ ਸਥਿਤ ਰਾਮ ਨਗਰ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਧਮਾਕਾ, ਚੱਲਦੀ ਟਰੇਨ 'ਚ ਪੈ ਗਈਆਂ ਚੀਕਾਂ (ਵੀਡੀਓ)
ਇੱਥੇ ਇਕ ਕੁੜੀ ਆਪਣੀ ਸਕੂਟੀ ਲੈ ਕੇ ਘਰੋਂ ਬਾਹਰ ਨਿਕਲ ਰਹੀ ਸੀ। ਉਸੇ ਸਮੇਂ ਗਲੀ 'ਚ 2 ਸਾਂਢ ਆਪਸ 'ਚ ਭਿੜ ਰਹੇ ਸਨ। ਜਿਵੇਂ ਹੀ ਕੁੜੀ ਸਕੂਟੀ ਲੈ ਕੇ ਗਲੀ 'ਚ ਆਈ ਤਾਂ ਸਾਂਢ ਉਸ ਵੱਲ ਲੜਦੇ ਹੋਏ ਭੱਜੇ ਆਏ। ਸਮਾਂ ਰਹਿੰਦੇ ਕੁੜੀ ਨੇ ਫ਼ੁਰਤੀ ਮਾਰੀ ਅਤੇ ਸਕੂਟੀ ਛੱਡ ਕੇ ਭੱਜ ਕੇ ਦੂਜੇ ਪਾਸੇ ਹੋ ਗਈ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update
ਇੰਨੇ 'ਚ ਸਾਂਢ ਉਸ ਦੀ ਸਕੂਟੀ ਨੂੰ ਮਿੱਧਦੇ ਹੋਏ ਲੜਦੇ-ਲੜਦੇ ਅੱਗੇ ਚਲੇ ਗਏ। ਕੁੜੀ ਦੀ ਫ਼ੁਰਤੀ ਨੇ ਉਸ ਦੀ ਜਾਨ ਬਚਾ ਲਈ। ਜੇਕਰ ਉਸ ਨੂੰ ਥੋੜ੍ਹੀ ਜਿਹੀ ਵੀ ਦੇਰ ਹੋ ਜਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਫਿਲਹਾਲ ਇਹ ਸਾਰੀ ਘਟਨਾ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਨੌਜਵਾਨ ਬਾਦਸ਼ਾਹ ਦੇ ਮਾਮਲੇ 'ਚ ਪੁਲਸ ਹੱਥ ਲੱਗੀ CCTV ਨੇ ਖੋਲ੍ਹੇ ਰਾਜ਼
NEXT STORY