ਹਰੀਕੇ ਪੱਤਣ(ਸਾਹਿਬ ਸੰਧੂ)- ਲੰਘੀ ਰਾਤ ਹਰੀਕੇ ਇਲਾਕੇ ’ਚ ਚਿੱਟੀ ਕਾਰ ਸਵਾਰ ਲੁਟੇਰਿਆਂ ਦਾ ਤਾਂਡਵ ਸਿਰ ਚੜ੍ਹ ਕੇ ਬੋਲਦਾ ਰਿਹਾ। ਇਸ ਦੌਰਾਨ ਜਿੱਥੇ 2 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਉਥੇ ਹੀ 2 ਹੋਰ ਲੁੱਟਾਂ ਕਰਨ ਵਿਚ ਲੁਟੇਰੇ ਅਸਫਲ ਰਹੇ। ਪਹਿਲੀ ਵਾਰਦਾਤ ਦੌਰਾਨ ਨੇੜਲੇ ਪਿੰਡ ਪ੍ਰਿੰਗੜੀ ਦੇ ਸਿਮਰਨ ਮੈਡੀਕੋਜ਼ ਦੇ ਮਾਲਕ ਡਾਕਟਰ ਸੁਖਵਿੰਦਰ ਸਿੰਘ ’ਤੇ ਹਮਲਾ ਕਰਦਿਆਂ 3 ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ 8 ਹਜ਼ਾਰ ਨਕਦੀ ਅਤੇ ਕੀਮਤੀ ਮੋਬਾਈਲ ਫੋਨ ਲੈ ਗਏ। ਜਾਣ ਵੇਲੇ ਹਮਲਾਵਰ ਡਾਕਟਰ ਸੁਖਵਿੰਦਰ ਸਿੰਘ ਨੂੰ ਪਿਸਟਲ ਦੇ ਮੁੱਠੇ ਨਾਲ ਵਾਰ ਕਰ ਕੇ ਜ਼ਖਮੀ ਕਰ ਗਏ ਜਦੋਂ ਕਿ ਹਮਲਾਵਰਾਂ ਦਾ ਚੌਥਾ ਸਾਥੀ ਕਾਰ ’ਚ ਹੀ ਬੈਠਾ ਰਿਹਾ, ਜੋ ਵਾਰਦਾਤ ਤੋਂ ਬਾਅਦ ਸਾਰੇ ਪੱਟੀ ਵੱਲ ਚਲੇ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਦੀ ਪਲਟੀ ਕਾਰ, ਇਕ ਦੀ ਮੌਤ
ਸਾਰਾ ਮਾਮਲਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਿਆ, ਜਿਸ ਤੋਂ ਬਾਅਦ ਪੁਲਸ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ। ਦੂਸਰੇ ਮਾਮਲੇ ’ਚ ਸਥਾਨਕ ਨਿੱਜੀ ਬੈਂਕ ਦੇ ਸੁਰੱਖਿਆ ਕਰਮੀ ਰਣਜੀਤ ਸਿੰਘ ਨੂੰ ਇਨ੍ਹਾਂ ਹੀ ਕਾਰ ਸਵਾਰਾਂ ਨੇ ਹਥਿਆਰਾਂ ਦੀ ਨੋਕ ’ਤੇ ਉਸ ਵੇਲੇ ਰੋਕਿਆ, ਜਦੋਂ ਪੀੜਤ ਡਿਊਟੀ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ, ਹਰੀਕੇ ਮੱਖੂ ਰੋਡ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੰਦਿਆਂ ਰਣਜੀਤ ਸਿੰਘ ਪਾਸੋਂ ਮੋਬਾਈਲ ਅਤੇ ਉਸਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਇਸ ਤੋਂ ਇਲਾਵਾ ਇਨ੍ਹਾਂ ਕਾਰ ਸਵਾਰਾਂ ਨੇ ਧੁੰਦ ਦੀ ਆੜ੍ਹ ’ਚ ਟਰੱਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਗਨੀਮਤ ਇਹ ਰਹੀ ਕਿ ਟਰੱਕਾਂ ਦਾ ਵੱਡਾ ਜਮਾਵੜਾ ਹੋਣ ਕਾਰਨ ਬਚਾਅ ਹੋ ਗਿਆ, ਹਾਲਾਂਕਿ ਬੁੱਧਵਾਰ ਸ਼ਾਮ ਨੂੰ ਕਸਬੇ ਦੇ ਹੀ ਪ੍ਰਿੰਗੜੀ ਰੋਡ ’ਤੇ ਫਰਨੀਚਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ’ਤੇ ਹੱਥ ਸਾਫ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਰਣਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਿੰਗੜੀ ਵਿਖੇ ਹੋਈ ਵਾਰਦਾਤ ਦਾ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਗਈ ਹੈ, ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਦੀ ਖੋਹ ਦਾ ਮਾਮਲਾ ਥਾਣਾ ਮੱਖੂ ਦੀ ਹਦੂਦ ਵਿਚ ਆਉਂਦਾ ਹੈ। ਬਾਕੀ ਮਾਮਲਿਆਂ ਬਾਰੇ ਉਨ੍ਹਾਂ ਸ਼ਿਕਾਇਤ ਮਿਲਣ ਤੋਂ ਇਨਕਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ ਟਰਾਲੀ 'ਚ ਵੱਜੀ
NEXT STORY