ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਛਾਉਣੀ ਦੇ ਬਹਾਦਰ ਵੀਰਾਂ ਨਾਲ ਭਰੇ ਸਟੇਡੀਅਮ 'ਚ ਜਦ ਪੱਛਮੀ ਖੇਤਰ ਵਿਚ ਭਾਰਤੀ ਫੌਜ ਦੇ ਵੀਰਤਾ ਦਿਖਾਉਣ ਵਾਲੇ ਬਹਾਦਰ ਅਫਸਰਾਂ ਤੇ ਸਿਪਾਹੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਦਾ ਸੀ। ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਪਰਮ ਵਸ਼ਿਸ਼ਟ ਸੇਵਾ ਮੈਡਲ ਜਨਰਲ ਆਫਿਸ ਕਮਾਂਡਿੰਗ ਚੀਫ ਵੈਸਟਰਨ ਕਮਾਂਡ ਨੇ 44 ਅਫਸਰਾਂ ਤੇ ਸਿਪਾਹੀਆਂ ਨੂੰ ਆਪਣੀ ਡਿਊਟੀ ਦੌਰਾਨ ਬੇਮਿਸਾਲ ਵੀਰਤਾ ਦਿਖਾਉਂਦਿਆਂ ਉਨ੍ਹਾਂ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਭਾਰਤੀ ਫੌਜ ਦੇ ਸਨਮਾਨਯੋਗ ਚਿੰਨ੍ਹਾਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ 'ਚੋਂ ਇਕ ਨੂੰ ਯੁੱਧ ਸੇਵਾ ਮੈਡਲ, ਦੋ ਬਾਰ ਟੂ ਸੈਨਾ, ਮੈਡਲ ਤੇ 26 ਨੂੰ ਸੈਨਾ ਮੈਡਲ, ਇਕ ਨੂੰ ਬਾਰ 2 ਸੈਨਾ ਮੈਡਲ, 4 ਨੂੰ ਵੱਖਰਾ ਸੈਨਾ ਮੈਡਲ ਤੋਂ ਇਲਾਵਾ 10 ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਰਨ ਉਪਰੰਤ ਨਾਇਕ ਰਾਕੇਸ਼ ਕੁਮਾਰ ਚੋਟੀਆਂ ਸ਼ਹੀਦ ਦੀ ਪਤਨੀ ਇੰਦਰਾ ਨੂੰ ਜਦ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤਾਂ ਸਾਰਾ ਹਾਲ ਭਾਵੁਕ ਹੋ ਗਿਆ। ਇਸ ਮੌਕੇ ਕਾਰਗਿਲ ਸਿਆਚਿਨ ਲੜਾਈ ਦੇ ਯੋਧੇ ਕੈਪਟਨ ਬਾਜ ਸਿੰਘ ਜਿਨ੍ਹਾਂ ਨੂੰ 1987 ਦੀ ਕਾਰਗਿਲ ਲੜਾਈ 'ਚ ਬੇਮਿਸਾਲ ਬਹਾਦਰੀ ਦਿਖਾਉਣ ਉਪਰੰਤ ਰਾਸ਼ਟਰਪਤੀ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ ਤੇ ਉਥੇ ਪਾਕਿਸਤਾਨ ਤੋਂ ਦੁਬਾਰਾ ਕਬਜ਼ੇ 'ਚ ਲਈ ਚੌਕੀ ਦਾ ਨਾਂ ਵੀ ਬਾਨਾ ਸਿੰਘ ਦੇ ਨਾਂ 'ਤੇ ਰੱਖਿਆ ਗਿਆ ਸੀ, ਇਸ ਸਮਾਰੋਹ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ। ਇਸ ਮੌਕੇ ਆਰਮੀ ਕਮਾਂਡਰ ਨੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਤੋਂ ਜਿਨ੍ਹਾਂ ਨੇ ਭਾਰਤੀ ਫੌਜ ਦੀ ਰਵਾਇਤੀ ਸ਼ਾਨ ਨੂੰ ਬਹਾਲ ਰੱਖਿਆ ਹੈ, ਦੀ ਮਿਸਾਲ ਤੋਂ ਦੂਸਰਿਆਂ ਨੂੰ ਅਜਿਹੀ ਭਾਵਨਾ ਲੈਣੀ ਚਾਹੀਦੀ ਹੈ।
ਬੇਮਿਸਾਲ ਬਹਾਦਰੀ ਦੀ ਮਿਸਾਲ ਦਿੰਦਿਆਂ 44 ਸਨਮਾਨਿਤ ਹੋਏ ਅਫਸਰ ਤੇ ਜਵਾਨ-ਪ੍ਰਭਾਵਸ਼ਾਲੀ ਸਮਾਗਮ 'ਚ ਕਰਨਲ ਮਹਿੰਦਰ ਕੁਮਾਰ ਸ਼ਾਨ ਨੂੰ ਯੁੱਧ ਸੇਵਾ ਮੈਡਲ, ਮੇਜਰ ਓਮੇਸ਼ ਲਾਂਬਾ ਤੇ ਹੌਲਦਾਰ ਰਜੇਸ਼ ਕੁਮਾਰ ਨੂੰ ਬਾਰ ਟੂ ਸੈਨਾ ਮੈਡਲ, ਕਰਨਲ ਮਹਿੰਦਰਪਾਲ ਸਿੰਘ ਭਡੋਰੀਆਂ, ਮੇਜਰ ਵਿਕਰਮ ਸ਼ਰਮਾ, ਮੇਜਰ ਅਭਿਸ਼ੇਕ ਕੁਮਾਰ, ਮੇਜਰ ਨਿੰਗਥੋਜਾਮ ਮਕਜ਼ਲ ਸਿੰਘ, ਮੇਜਰ ਜੈਕਾਂਤ ਸਿੰਘ, ਕੈਪਟਨ ਪਰਿਨੈ ਪਨਵਰ, ਸੂਬੇਦਾਰ ਜੈਵੀਰ ਸਿੰਘ, ਹੌਲਦਾਰ ਅਵਤਾਰ ਸਿੰਘ, ਹੌਲਦਾਰ ਸੰਦੀਪ ਕੁਮਾਰ, ਹੌਲਦਾਰ ਸੰਜੇ ਸਿੰਘ, ਸਵ. ਨਾਇਕ ਰਾਕੇਸ਼ ਕੁਮਾਰ ਚੋਟੀਆਂ ਮਰਨ ਉਪਰੰਤ, ਨਾਇਕ ਸਤਨਾਮ ਸਿੰਘ, ਨਾਇਕ ਜਗਜੀਤ ਸਿੰਘ, ਨਾਇਕ ਵਿਕਾਸ ਕੁਮਾਰ, ਨਾਇਕ ਬਦਰੀ ਬਹਾਦਰ ਗੁੰਰਗ, ਨਾਇਕ ਬਾਬੂ ਲਾਲ, ਸਿਪਾਹੀ ਸੁਖਰਾਜ ਸਿੰਘ, ਲਾਂਸ ਨਾਇਕ ਜਾਵੇਦ ਅਹਿਮਦ ਭੱਟ, ਲਾਂਸ ਨਾਇਕ ਅਜੇ ਕੁਮਾਰ ਸੇਵਾਮੁਕਤ, ਨਾਇਕ ਗੋਪਾਲ ਸਿੰਘ, ਸਿਪਾਹੀ ਦਿਨੇਸ਼ ਕੁਮਾਰ, ਸਿਪਾਹੀ ਅਬਦੁਲ ਅਜ਼ੀਜ਼ ਖਾਨ, ਸਿਪਾਹੀ ਵਿਜੇ ਸਿੰਘ ਗੁਰਜਰ, ਰਾਈਫਲਮੈਨ ਸਚਿਨ ਸਿੰਘ ਰਾਣਾ, ਸਚਿਨ ਕੁਮਾਰ ਤੇ ਬਨਵਾਰੀ ਲਾਲ ਦੀ ਬਹਾਦਰੀ ਨੂੰ ਦੇਖਦਿਆਂ ਸੈਨਾ ਮੈਡਲ, ਕਰਨਲ ਧੀਰਜ ਕੋਤਵਾਲ ਨੂੰ ਵੱਖਰੇ ਤੌਰ 'ਤੇ ਬਾਰ ਟੂ ਸੈਨਾ ਮੈਡਲ, ਮੇਜਰ ਜਨਰਲ ਕੰਵਰ ਮਨਮੀਤ ਸਿੰਘ, ਬ੍ਰਿਗੇਡੀਅਰ ਰਜੀਵ ਮਾਨਕੋਟੀਆ, ਬ੍ਰਿਗੇਡੀਅਰ ਨਵਨੀਤ ਸਿੰਘ ਸਰਨਾ ਤੇ ਕਰਨਲ ਇੰਦਰਜੋਤ ਸਿੰਘ ਮਾਨ ਨੂੰ ਵੱਖਰੇ ਤੌਰ 'ਤੇ ਸੈਨਾ ਮੈਡਲ ਅਤੇ ਜਨਰਲ ਮੇਜਰ ਦੀਪਕ ਓਬਰਾਏ, ਮੇਜਰ ਜਨਰਲ ਅਤੁਲ ਕੌਸ਼ਿਕ, ਬ੍ਰਿਗੇਡੀਅਰ ਜਗਜੀਤ ਸਿੰਘ ਮਾਂਗਟ, ਬ੍ਰਿਗੇਡੀਅਰ ਅਮਿਤ ਤਲਵਾਰ, ਲੈਫਟੀਨੈਂਟ ਕਰਨਲ ਨਰੇਸ਼ ਕੁਮਾਰ, ਕਰਨਲ ਹਿਮਾਂਸ਼ੂ ਰਾਵਤ, ਕਰਨਲ ਕੁਲਵੰਤ ਸਿੰਘ ਕੁਹਾੜ, ਕਰਨਲ ਦੀਪਕ ਦਾਸ, ਲੈਫਟੀਨੈਂਟ ਕਰਨਲ ਅਨੁਜ ਸਮਾਇਆ ਤੇ ਸੂਬੇਦਾਰ ਰਵਿੰਦਰ ਸਿੰਘ ਨੂੰ ਵਸ਼ਿਸ਼ਟ ਸੇਵਾ ਮੰਡਲ ਨਾਲ ਸਨਮਾਨਿਤ ਕੀਤਾ ਗਿਆ।
ਨਵੀਂ ਟੈਕਨਾਲੋਜੀ ਨਾਲ ਲੜਾਈ ਦਾ ਮੁਹਾਂਦਰਾ ਬਦਲ ਗਿਆ : ਬਾਨਾ ਸਿੰਘ
ਪਰਮਵੀਰ ਚੱਕਰ ਜੇਤੂ ਬਾਨਾ ਸਿੰਘ ਜੋ ਕਿ ਪ੍ਰੋਗਰਾਮ 'ਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ, ਨੇ ਕਿਹਾ ਕਿ ਪਹਿਲਾਂ ਦੀ ਲੜਾਈ ਨਾਲੋਂ ਹੁਣ ਨਵੀਂ ਟੈਕਨਾਲੋਜੀ ਨਾਲ ਲੜਾਈ ਦਾ ਮੁਹਾਂਦਰਾ ਬਦਲ ਚੁੱਕਾ ਹੈ। ਪਾਕਿਸਤਾਨ ਨੂੰ ਉਸ ਦੀਆਂ ਅੱਤਵਾਦੀ ਕਾਰਵਾਈਆਂ ਕਾਰਨ ਉਸੇ ਦੀ ਭਾਸ਼ਾ 'ਚ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦ ਵੀ ਲੋੜ ਪੈਣ 'ਤੇ ਦੇਸ਼ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਪਵੇਗੀ, ਉਹ ਦੇਣ 'ਚ ਮਾਣ ਮਹਿਸੂਸ ਕਰਨਗੇ।
ਤਰਨਤਾਰਨ : ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ
NEXT STORY