ਤਰਨਤਾਰਨ- ਬੀਤੇ ਦਿਨੀਂ ਪਾਕਿਸਤਾਨ ਦੇ ਲਾਹੌਰ 'ਚ ਮਾਰੇ ਗਏ ਅੱਤਵਾਦੀ ਪਰਮਜੀਤ ਸਿੰਘ ਪੰਜਵੜ ਦੀ ਮ੍ਰਿਤਕ ਦੇਹ ਨੂੰ ਕੁਝ ਵਿਅਕਤੀਆਂ ਵੱਲੋਂ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦਰਮਿਆਨ ਸ਼ੌਰਯਾ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੀ ਪਤਨੀ ਦਾ ਬਿਆਨ ਸਾਹਮਣੇ ਆਇਆ ਹੈ। ਬਲਵਿੰਦਰ ਦੀ ਪਤਨੀ ਜਗਦੀਸ਼ ਕੌਰ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1992 ਤੱਕ ਅੱਤਵਾਦੀਆਂ ਨੇ ਉਸ ਦੇ ਪਰਿਵਾਰ 'ਤੇ 42 ਵੱਡੇ ਹਮਲੇ ਕੀਤੇ। ਇਨ੍ਹਾਂ 'ਚੋਂ 16 ਹਮਲੇ ਪੰਜਵਾੜ ਨੇ ਕਰਵਾਏ ਸਨ।
ਇਹ ਵੀ ਪੜ੍ਹੋ- ਦਿੱਲੀ-ਅੰਮ੍ਰਿਤਸਰ ਬੁਲੇਟ ਟਰੇਨ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ, ਮੌਜੂਦਾ ਪੀੜ੍ਹੀ ਦਾ ਸੁਫ਼ਨਾ ਪੂਰਾ ਹੋਣ ’ਚ ਦੇਰ
ਜਗਦੀਸ਼ ਕੌਰ ਮੁਤਾਬਕ ਉਹ ਆਪਣੇ ਪਤੀ ਬਲਵਿੰਦਰ ਨਾਲ ਮਿਲ ਕੇ ਅੱਤਵਾਦੀਆਂ ਦਾ ਮੁਕਾਬਲਾ ਕਰਦੀ ਸੀ। ਜਗਦੀਸ਼ ਕੌਰ ਨੇ ਦੱਸਿਆ ਕਿ ਉਸ ਸਮੇਂ ਵੱਡਾ ਮੁੰਡਾ ਗਗਨਦੀਪ ਸਿੰਘ ਚਾਰ ਸਾਲ ਦਾ ਅਤੇ ਬੇਟੀ ਪ੍ਰਣਪ੍ਰੀਤ ਕੌਰ ਢਾਈ ਸਾਲ ਦੀ ਸੀ। ਗਗਨਦੀਪ ਵੀ ਉਸ ਸਮੇਂ ਆਪਣੇ ਪਿਤਾ ਨੂੰ ਗੋਲੀਆਂ ਨਾਲ ਭਰ ਕੇ ਮੈਗਜ਼ੀਨ ਦਿੰਦਾ ਸੀ। ਜਦੋਂ ਪਰਮਜੀਤ ਪੰਜਵੜ ਅਤੇ ਉਸਦੇ ਗਰੁੱਪ ਦੇ ਅੱਤਵਾਦੀ ਏ.ਕੇ.-47 ਅਤੇ ਐੱਲ.ਐੱਮ.ਜੀ. ਵਰਗੇ ਹਥਿਆਰਾਂ ਨਾਲ ਹਮਲਾ ਕਰਦੇ ਸਨ ਤਾਂ ਸਾਡੇ ਪੁਰਾਣੇ ਘਰ 'ਚ ਅੱਤਵਾਦੀ ਨਾਲ ਲੋਹਾ ਲੈਣ ਦੇ ਮੋਰਚੇ ਅੱਜ ਵੀ ਨਿਸ਼ਾਨੀ ਤੌਰ 'ਤੇ ਮੌਜੂਦ ਹਨ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਸਾਲ 1993 'ਚ 1993 ਵਿੱਚ ਤਤਕਾਲੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਬਲਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ, ਵੱਡੇ ਭਰਾ ਰਣਜੀਤ ਸਿੰਘ ਅਤੇ ਭਾਬੀ ਬਲਰਾਜ ਕੌਰ ਨੂੰ ਇਕ ਸ਼ੌਰਯਾ ਚੱਕਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਅੱਤਵਾਦੀਆਂ ਨਾਲ ਲੋਹਾ ਲੈਣ ਵਾਲੇ ਇਸ ਪਰਿਵਾਰ 'ਤੇ ਕਈ ਡਾਕੂਮੈਂਟਰੀਆਂ ਵੀ ਬਣੀਆਂ ਹਨ। ਪੰਜਵੜ 2020 'ਚ ਬਲਵਿੰਦਰ ਸਿੰਘ ਦਾ ਕਤਲ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ- ਸ਼੍ਰੀਲੰਕਾ ਤੋਂ ਵੀ ਬਦਤਰ ਹੋਏ ਪਾਕਿ ਦੇ ਹਾਲਾਤ, 89 ਫ਼ੀਸਦੀ ਲੋਕਾਂ ਨੂੰ ਨਹੀਂ ਮਿਲ ਰਿਹੈ ਢਿੱਡ ਭਰ ਕੇ ਖਾਣਾ
ਜਗਦੀਸ਼ ਕੌਰ ਨੇ ਕਿਹਾ ਕਿ ਕਰੀਬ 30 ਸਾਲ ਪਹਿਲਾਂ ਪਾਕਿਸਤਾਨ ਭੱਜਣ ਵਾਲੇ ਪਰਮਜੀਤ ਪੰਜਵੜ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਜਰਮਨੀ 'ਚ ਸੈਟਲ ਕੀਤਾ। ਪਰਿਵਾਰ ਦੇ ਹੋਰ ਨੌਜਵਾਨਾਂ ਨੂੰ ਕੈਨੇਡਾ 'ਚ ਸੈਟਲ ਕਰਵਾ ਦਿੱਤਾ ਪਰ ਉਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਥੀਂ ਬਰਬਾਦ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਵੜ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਪਰਿਵਾਰ ਦੀ ਮੰਗ ਸਹੀ ਨਹੀਂ ਹੈ, ਕਿਉਂਕਿ ਉਹ ਦੇਸ਼ਧਰੋਹੀ ਸੀ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਪਰਿਵਾਰਕ ਮੈਂਬਰ ਉਸ ਨੂੰ ਭਾਰਤ ਆ ਕੇ ਗ੍ਰਿਫ਼ਤਾਰ ਕਰਵਾਉਣ ਦੀ ਮੰਗ ਕਰਦੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਕੋਲ ਹੋਏ ਧਮਾਕਿਆਂ ਨੂੰ ਲੈ ਕੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ
NEXT STORY