ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ’ਚ ਮਹਿੰਗਾਈ ਸਬੰਧੀ ਅਮਰੀਕੀ ਮੈਗਜ਼ੀਨ ਬਲੁਮਬਰਗ ਦੁਆਰਾ ਜਾਰੀ ਨਵੀਂ ਰਿਪੋਰਟ ਨੇ ਤਾਂ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸਿਆ ਕਿ ਮਹਿੰਗਾਈ ਸਬੰਧੀ ਪਾਕਿਸਤਾਨ ਦੀ ਹਾਲਤ ਦੀਵਾਲੀਆਂ ਹੋ ਚੁੱਕੇ ਦੇਸ਼ ਸ਼੍ਰੀਲੰਕਾ ਤੋਂ ਵੀ ਬਦਤਰ ਹੈ। ਸੂਤਰਾਂ ਅਨੁਸਾਰ ਅਮਰੀਕੀ ਮੈਗਜ਼ੀਨ ਅਤੇ ਜਾਰੀ ਰਿਪੋਰਟ ਅਨੁਸਾਰ ਬੀਤੇ ਮਹੀਨੇ ਸ਼੍ਰੀਲੰਕਾ ’ਚ ਮਹਿੰਗਾਈ ਦਰ 35 ਪ੍ਰਤੀਸ਼ਤ ਸੀ, ਜੋ ਪਾਕਿਸਤਾਨ ਦੇ ਮੁਕਾਬਲੇ ਘੱਟ ਹੈ। ਖਾਣ ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵੱਧਣ ਦੇ ਕਾਰਨ ਪਾਕਿਸਤਾਨ ਵਿਚ ਮਹਿੰਗਾਈ ਵਿਚ ਦੀਵਾਲੀਆਂ ਹੋਏ ਸ਼੍ਰੀਲੰਕਾ ਨੂੰ ਵੀ ਪਛਾੜ ਦਿੱਤਾ ਹੈ।
ਇਹ ਵੀ ਪੜ੍ਹੋ- ਓਮਾਨ 'ਚ ਫ਼ਸੀਆਂ ਪੰਜਾਬੀ ਕੁੜੀਆਂ ਲਈ ਫ਼ਰਿਸ਼ਤਾ ਬਣਨਗੇ MP ਸਾਹਨੀ, ਵਤਨ ਲਿਆਉਣ ਦੀ ਪ੍ਰਕਿਰਿਆ ਸ਼ੁਰੂ
ਰਿਪੋਰਟ ਅਨੁਸਾਰ ਪਾਕਿਸਤਾਨੀ ਰੁਪਏ ਨੂੰ ਇਸ ਸਾਲ ਸਭ ਤੋਂ ਬੁਰੀ ਤਰ੍ਹਾਂ ਨਾਲ ਡਾਲਰ ਦੇ ਮੁਕਾਬਲੇ 20 ਫ਼ੀਸਦੀ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ, ਜਦਕਿ ਦੂਜੇ ਪਾਸੇ ਸ਼੍ਰੀਲੰਕਾ ਆਪਣੇ ਆਰਥਿਕ ਸੰਕਟ ਤੇ ਕਾਬੂ ਪਾਉਦਾ ਨਜ਼ਰ ਆ ਰਿਹਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਇਸ ਮਹੀਨੇ ਮਹਿੰਗਾਈ ਦਰ ਅਜੇ ਹੋਰ ਵੱਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਟ੍ਰੈਫ਼ਿਕ ਨਿਯਮ ਤੋੜਣ ਵਾਲਿਆਂ ਦੀ ਹੁਣ ਖੈਰ ਨਹੀਂ, ਉਲੰਘਣਾ ਕਰਨ ’ਤੇ ਵਟਸਐਪ 'ਤੇ ਮਿਲੇਗੀ 'ਖ਼ੁਸ਼ਖ਼ਬਰੀ'
ਗੌਰਤਲਬ ਹੈ ਕਿ ਫੈਡਰਲ ਬਿਊਰੋ ਆਫ਼ ਸਟੈਟਿਸਟਿਕਸ ਦੁਆਰਾ ਜਾਰੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਮਹਿੰਗਾਈ ਦਰ 34.4 ਫ਼ੀਸਦੀ ਰਹਿਣ ਦੇ ਬਾਅਦ 59 ਸਾਲ ਦਾ ਰਿਕਾਰਡ ਟੁੱਟ ਗਿਆ। ਪਾਕਿਸਤਾਨ ’ਚ ਮਹਿੰਗਾਈ ਅਪ੍ਰੈਲ ’ਚ 2.41 ਫ਼ੀਸਦੀ ਹੋਰ ਵਧੀ, ਜੋ ਕਿ 1964 ਦੇ ਬਾਅਦ ਦੇਸ਼ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਹੈ। ਮਹਿੰਗਾਈ ਨੇ 89 ਫ਼ੀਸਦੀ ਪਾਕਿਸਤਾਨੀ ਜਨਤਾ ਨੂੰ ਵਿਦੇਸ਼ ਜਾਣਾ ਰੋਕਿਆ ਹੈ ਅਤੇ ਘੱਟ ਖਾਣ ਦੇ ਲਈ ਮਜ਼ਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਲੰਡਾ ਦਾ ਸਾਥੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਬਰਾਮਦ ਹੋਏ ਹਥਿਆਰ
ਰਿਪੋਰਟ ਅਨੁਸਾਰ ਜੁਲਾਈ 2022 ਤੋਂ ਅਪ੍ਰੈਲ 2023 ਤੱਕ ਮਹਿੰਗਾਈ ਦੀ ਔਸਤ ਦਰ 28.33 ਫ਼ੀਸਦੀ ਦਰਜ ਕੀਤੀ ਗਈ। ਇਕ ਸਾਲ ’ਚ ਹੀ ਸਿਗਰੇਟ ਦੀ ਕੀਮਤ ’ਚ 159.89 ਅਤੇ ਚਾਹ ਦੀ ਕੀਮਤ ’ਚ 108.76 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ ਆਟਾ 106 ਫ਼ੀਸਦੀ , ਕਣਕ 103 ਅਤੇ ਅੰਡੇ 100 ਫ਼ੀਸਦੀ ਮਹਿੰਗੇ ਹੋਏ। ਰਿਪੋਰਟ ਅਨੁਸਾਰ ਦਾਲਾਂ ਅਤੇ ਚੌਲ ਦੀਆਂ ਕੀਮਤਾਂ ’ਚ 87 ਫ਼ੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਗੁਆਂਢੀਆਂ ਨੇ ਲੜਾਈ ਨੂੰ ਲੈ ਕੇ ਦੋ ਭੈਣਾਂ ਨਾਲ ਕੀਤਾ ਅਜਿਹਾ ਕੰਮ, ਸੁਣ ਕੇ ਨਹੀਂ ਹੋਵੇਗਾ ਯਕੀਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿਸਤਾਨ 'ਚ ਧਾਰਮਿਕ ਘੱਟ ਗਿਣਤੀਆਂ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ
NEXT STORY