ਅੰਮ੍ਰਿਤਸਰ—ਪਿਛਲੇ ਦੋ ਹਫਤਿਆਂ ਤੋਂ ਜੀ. ਐਸ. ਟੀ. ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਕੱਪੜਾ ਵਪਾਰੀਆਂ ਨੇ ਆਪਣੇ ਰੋਸ ਨੂੰ ਜ਼ਾਹਿਰ ਕਰਨ ਲਈ ਹੁਣ ਨਿਵੇਕਲਾ ਢੰਗ ਲੱਭ ਲਿਆ ਹੈ।
ਵਪਾਰੀਆਂ ਨੇ ਇਸ ਵਿਰੋਧ ਸਦਕਾ ਹਵਨਯੱਗ ਕੀਤਾ। ਅੰਮ੍ਰਿਤਸਰ ਦੇ ਸ਼ਿਵ ਮੰਦਿਰ 'ਚ ਕਰਵਾਏ ਗਏ ਇਸ ਹਵਨ 'ਚ ਸਮੂਹ ਕੱਪੜਾ ਵਪਾਰੀਆਂ ਨੇ ਸ਼ਿਰਕਤ ਕੀਤੀ। ਵਪਾਰੀਆਂ ਨੇ ਹਵਨ ਦਾ ਜੀ. ਐੱਸ. ਟੀ. ਰੂਪੀ ਸੰਕਟ ਦੇ ਨਿਵਾਰਣ ਲਈ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਅਤੇ ਉਥੇ ਨਾਲ ਹੀ ਸਰਕਾਰ ਨੂੰ ਸਦਬੁੱਧੀ ਦੇਣ ਦੀ ਅਰਦਾਸ ਵੀ ਕੀਤੀ। ਜੀ. ਐੱਸ. ਟੀ ਦੇ ਲਾਗੂ ਵਿਰੋਧ ਵਿਚ ਪੂਰੇ ਦੇਸ਼ ਦੇ ਕੱਪੜਾ ਵਪਾਰੀਆਂ ਦਾ ਕੰਮ ਠੱਪ ਹੋ ਗਿਆ ਹੈ। ਜਿਸ ਨਾਲ ਜਿਥੇ ਵਪਾਰੀਆਂ ਨੂੰ ਘਾਟਾ ਪੈ ਰਿਹਾ ਹੈ ਉੱਥੇ ਹੀ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੇ ਰੇਵੀਨਿਊ ਦਾ ਘਾਟਾ ਹੋ ਗਿਆ ਹੈ।
ਬੈਂਕ ਸਕਿਓਰਿਟੀ ਗਾਰਡ ਵੱਲੋਂ ਏ. ਟੀ. ਐੱਮ. 'ਚੋਂ ਪੈਸੇ ਕੱਢਣ ਦੀ ਕੋਸ਼ਿਸ਼
NEXT STORY