ਜ਼ੀਰਾ/ਮੱਲਾਂਵਾਲਾ (ਅਕਾਲੀਆਂਵਾਲਾ/ਗੁਰਮੇਲ ਸੇਖਵਾਂ/ਜਸਪਾਲ ) - ਅੱਜ ਜ਼ੀਰਾ ਦੀ ਦਾਣਾ ਮੰਡੀ 'ਚ ਸਾਬਕਾ ਮੰਤਰੀ ਜਥੇ: ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਧੰਨਵਾਦੀ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਰੈਲੀ ਨੂੰ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਬਰਿੰਦਰ ਪਾੜਾ, ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਜ਼ੀਰਾ, ਵਿਧਾਇਕ ਕੁਲਬੀਰ ਜ਼ੀਰਾ ਆਦਿ ਵੱਲੋਂ ਸੰਬੋਧਨ ਕੀਤਾ ਗਿਆ।
ਨਵਜੋਤ ਸਿੱਧੂ ਨੇ ਇਸ ਮੌਕੇ ਵਿਧਾਨ ਸਭਾ ਹਲਕਾ ਜ਼ੀਰਾ ਅਧੀਨ ਨਗਰ ਕੌਂਸਲ ਜ਼ੀਰਾ, ਨਗਰ ਕੌਂਸਲ ਮੱਖੂ ਅਤੇ ਨਗਰ ਪੰਚਾਇਤ ਮੱਲਾਂਵਾਲਾ ਤੋਂ ਇਲਾਵਾ ਹੋਰ ਵਿਕਾਸ ਦੇ ਕੰਮਾ ਲਈ 5 ਕਰੋੜ 97 ਲੱਖ਼ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ 15 ਲੱਖ ਰੁਪਏ ਸ਼ਹਿਰਾਂ 'ਚ ਜਿੰਮ ਬਣਾਉਣ ਲਈ ਵੀ ਦਿੱਤੇ ਹਨ। ਇਸ ਰੈਲੀ 'ਚ ਮੱਖੂ ਤੋਂ ਮਹਿੰਦਰ ਮਦਾਨ, ਮੱਲਾਂਵਾਲਾ ਤੋਂ ਬੱਬਲ ਸ਼ਰਮਾ, ਬਿੱਟਾ ਪ੍ਰਧਾਨ, ਲਖਵਿੰਦਰ ਜੌੜਾ ਹਲਕਾ ਪ੍ਰਧਾਨ ਯੂਥ ਕਾਂਗਰਸ ਤੋਂ ਇਲਾਵਾ ਕਾਂਗਰਸੀ ਆਗੂ ਆਪਣੇ ਨਗਰਾਂ 'ਚੋਂ ਕਾਫਲਿਆਂ ਦੇ ਰੂਪ 'ਚ ਪੁੱਜੇ। ਇਸ ਮੌਕੇ ਭਰਵੇਂ ਇੱਕਠ ਨੇ ਜੱਥੇਦਾਰ ਜ਼ੀਰਾ ਦੇ ਪਰਿਵਾਰ ਦੀ ਹਰਮਨਪਿਆਰਤਾ ਦਾ ਸਾਬੂਤ ਦਿੱਤਾ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜਿੱਥੇ ਮੱਖੂ ਅਤੇ ਮੱਲਾਂਵਾਲਾ 'ਚ ਕੌਂਸਲਰ ਬਣਾਏ ਸਨ, ਉਸੇ ਤਰਜ਼ ਦੇ ਆਧਾਰ 'ਤੇ 150 ਪਿੰਡਾਂ 'ਚ ਕਾਂਗਰਸ ਸਰਪੰਚ ਬਣਾਏ ਜਾਣਗੇ। ਇਸ ਰੈਲੀ 'ਚ ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਸਰਬਜੀਤ ਕੌਰ ਪ੍ਰਧਾਨ ਨਗਰ ਕੌਂਸਲ, ਮਾ.ਗੁਰਪ੍ਰੀਤ ਸਿੰਘ ਜੱਜ ਆਦਿ ਹੋਰ ਕਈ ਮੈਂਬਰ ਹਾਜ਼ਰ ਸਨ।
'ਕਾਂਗਰਸ' ਨੂੰ 2019 ਲਈ ਹੁਣ ਤੋਂ ਕਰਨਾ ਪਵੇਗਾ ਕਮਜ਼ੋਰ ਵਾਰਡਾਂ 'ਤੇ ਫੋਕਸ
NEXT STORY